ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਇੱਕਦਮ ਵੱਧ ਜਾਣ ਕਾਰਨ ਅੱਜ ਸਵੇਰੇ ਮੰਡ ਬਾਊਪੁਰ ਜਦੀਦ ਨਜ਼ਦੀਕ ਪਿੰਡ ਭੈਣੀ ਬਹਾਦਰ ਤੇ ਆਰਜੀ ਬੰਨ ਟੁੱਟ ਗਿਆ।ਜਿਸ ਨਾਲ ਮੰਡ ਖੇਤਰ ਦੇ ਕਰੀਬ 16 ਪਿੰਡਾਂ ਬਾਊਪੁਰ, ਸਾਗਰਾਂ ,ਭੈਣੀ ਬਹਾਦਰ, ਭੈਣੀ ਕਾਦਰ ਬਖਸ਼, ਰਾਮਪੁਰ ਗੋਰੇ ,ਮਹੰਮਦਾਬਾਦ, ਮੰਡ ਗੁਜਰਪੁਰ, ਬਾਊਪੁਰ ਕਦੀਮ ਆਦਿ ਕਈ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਝੋਨੇ ਦੀ ਹਜ਼ਾਰਾਂ ਏਕੜ ਫਸਲ ਡੁੱਬਣ ਦੇ ਨਾਲ ਪਾਣੀ ਨੇ ਪਿੰਡਾਂ ਵਿੱਚ ਦਾਖਲ ਹੋ ਕੇ ਘਰਾਂ ਨੂੰ ਵੀ ਘੇਰ ਲਿਆ।ਪਾਣੀ ਦੇ ਘਰਾਂ ਵਿੱਚ ਦਾਖਲ ਹੋਣ ਤੇ ਪਿੰਡ ਵਾਸੀ ਸਮਾਨ ਅਤੇ ਟਰਾਲੀਆਂ ਤੇ ਕਿਤੇ ਸੁਰੱਖਿਆ ਥਾਂ ਤੇ ਜਾਣਾ ਸ਼ੁਰੂ ਹੋ ਗਏ। ਮੰਡ ਖੇਤਰ ਦੇ ਪ੍ਰਮੁੱਖ ਕਿਸਾਨ ਆਗੂ ਪਰਮਜੀਤ ਸਿੰਘ ਬਾਊਪਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਦਿਨ ਰਾਤ ਇੱਕ ਕਰਕੇ ਬੰਨਾ ਦੇ ਉੱਪਰ ਖੁਦ ਮਿੱਟੀ ਪਾ ਕੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਅਖੀਰ ਕੁਦਰਤ ਦੇ ਅੱਗੇ ਬੇਵਸ ਹੋ ਗਏ ਅਤੇ ਪਾਣੀ ਦੇ ਤੇਜ਼ ਵਹਾਅ ਨੇ ਬੰਨ ਨੂੰ ਤੋੜ ਦਿੱਤਾ ਜਿਸ ਕਾਰਨ ਪਾਣੀ ਤੇਜੀ ਨਾਲ ਪਿੰਡਾਂ ਵਿੱਚ ਤੇ ਝੋਨੇ ਦੀ ਫਸਲ ਵੱਲ ਵਹਿਣ ਲੱਗ ਪਿਆ।
ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧਿਆ, ਬੰਨ੍ਹ ਟੁੱਟਿਆ
Total Views: 117 ,
Real Estate



















