ਏਅਰ ਇੰਡੀਆ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ,ਕਾਂਗਰਸੀ ਸੰਸਦ ਮੈਂਬਰ ਵੀ ਸਵਾਰ

ਐਤਵਾਰ ਦੇਰ ਰਾਤ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਤਿਰੂਵਨੰਤਪੁਰਮ ਤੋਂ ਦਿੱਲੀ ਜਾਂਦੇ ਸਮੇਂ ਚੇਨਈ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਜਹਾਜ਼ ਵਿੱਚ ਕਾਂਗਰਸੀ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਸਮੇਤ ਕਈ ਹੋਰ ਸੰਸਦ ਮੈਂਬਰ ਅਤੇ ਸੈਂਕੜੇ ਯਾਤਰੀ ਸਵਾਰ ਸਨ। ਏਅਰਲਾਈਨ ਅਨੁਸਾਰ, ਇਹ ਫੈਸਲਾ ਖਰਾਬ ਮੌਸਮ ਅਤੇ ਇੱਕ ਸੰਭਾਵੀ ਤਕਨੀਕੀ ਖਰਾਬੀ ਕਾਰਨ ਸਾਵਧਾਨੀ ਵਜੋਂ ਲਿਆ ਗਿਆ।ਕਾਂਗਰਸ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਇਸ ਘਟਨਾ ਨੂੰ “ਇੱਕ ਵੱਡੇ ਹਾਦਸੇ ਤੋਂ ਵਾਲ-ਵਾਲ ਬਚਣਾ” ਦੱਸਿਆ। ਉਨ੍ਹਾਂ ਕਿਹਾ ਕਿ ਜਹਾਜ਼ ਦੇ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਬਹੁਤ ਤੇਜ਼ ਝਟਕੇ ਲੱਗਣੇ ਸ਼ੁਰੂ ਹੋ ਗਏ, ਜਿਸ ਕਾਰਨ ਇਹ ਸਫ਼ਰ ਬਹੁਤ ਮੁਸ਼ਕਿਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਲਗਭਗ ਇੱਕ ਘੰਟੇ ਬਾਅਦ, ਕੈਪਟਨ ਨੇ ਐਲਾਨ ਕੀਤਾ ਕਿ ਜਹਾਜ਼ ਦੇ ਸਿਗਨਲ ਸਿਸਟਮ ਵਿੱਚ ਖਰਾਬੀ ਆ ਗਈ ਹੈ ਅਤੇ ਇਸ ਨੂੰ ਚੇਨਈ ਵਿੱਚ ਲੈਂਡ ਕਰਨਾ ਪਵੇਗਾ।

Total Views: 185 ,
Real Estate