ਕੈਨੇਡਾ ‘ਚ ਲਾਪਤਾ ਪੰਜਾਬੀ ਨੌਜਵਾਨ ਦੀ ਮਿਲੀ ਲਾਸ਼

ਕੈਨੇਡਾ ‘ਚ ਚਾਰ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਵੈਲੀ ਰਿਵਰ ਵਿਚੋਂ ਬਰਾਮਦ ਕੀਤੀ ਗਈ ਹੈ। ਵਿਨੀਪੈਗ ਦੇ 23 ਸਾਲਾ ਮਨਚਲਪ੍ਰੀਤ ਸਿੰਘ ਨੂੰ ਆਖ਼ਰੀ ਵਾਰ 28 ਮਾਰਚ ਦੀ ਸ਼ਾਮ ਫ਼ੋਰਟ ਰਿਚਮੰਡ ਇਲਾਕੇ ਵਿਚ ਦੇਖਿਆ ਗਿਆ ਸੀ ਅਤੇ ਉਸ ਦੀ ਭਾਲ ਵਿਚ ਜੁਟੀ ਪੁਲਿਸ ਨੇ ਲੋਕਾਂ ਤੋਂ ਮਦਦ ਵੀ ਮੰਗੀ ਸੀ।5 ਫ਼ੁੱਟ 10 ਇੰਚ ਕੱਦ ਅਤੇ ਦਰਮਿਆਨੇ ਸਰੀਰ ਵਾਲਾ ਮਨਚਲਪ੍ਰੀਤ ਸਿੰਘ ਸੇਖੋਂ ਅਕਸਰ ਹੀ ਸੇਂਟ ਵਾਇਟਲ ਪਾਰਕ, ਬਰਡਜ਼ ਹਿਲ ਪਾਰਕ ਅਤੇ ਦੱਖਣੀ ਵਿੰਨੀਪੈਗ ਦੇ ਇਲਾਕਿਆਂ ਵਲ ਆਉਂਦਾ-ਜਾਂਦਾ ਨਜ਼ਰ ਆਉਂਦਾ ਸੀ ਪਰ ਗੁੰਮਸ਼ੁਦਗੀ ਮਗਰੋਂ ਉਸ ਦੀ ਕੋਈ ਉਘ-ਸੁੱਘ ਨਾ ਲੱਗ ਸਕੀ। ਪਿਛਲੇ ਦਿਨੀਂ ਮੈਨੀਟੋਬਾ ਦੇ ਡੌਫ਼ਿਨ ਕਸਬੇ ਨੇੜੇ ਵੈਲੀ ਰਿਵਰ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ ਜਿਸ ਦੀ ਪਛਾਣ ਕਰਨੀ ਸੰਭਵ ਨਹੀਂ ਸੀ।

Total Views: 202 ,
Real Estate