ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿਚ 23 ਸਾਲਾਂ ਤੋਂ ਵਿਚ ਰਹਿ ਰਹੇ ਇਕ ਪੰਜਾਬੀ ਟੈਕਸੀ ਡਰਾਈਵਰ ’ਤੇ ਬਿਨਾਂ ਕਿਸੇ ਭੜਕਾਹਟ ਦੇ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਪੀੜਤ ਨੂੰ ਚੀਕਦੇ ਹੋਏ ਕਿਹਾ,‘ਅਪਣੇ ਦੇਸ਼ ਵਾਪਸ ਜਾਓ।’ ਸਥਾਨਕ ਪੁਲਿਸ (ਗਾਰਡਾਈ) ਨੇ ਇਸ ਹਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੀੜਤ ਲਖਵੀਰ ਸਿੰਘ (40) ਨੇ ਸਥਾਨਕ ਮੀਡੀਆ ਨੂੰ ਦਸਿਆ ਕਿ ਉਸ ਨੇ ਸ਼ੁੱਕਰਵਾਰ ਰਾਤ ਨੂੰ 20 ਸਾਲ ਦੇ ਦੋ ਨੌਜਵਾਨਾਂ ਨੂੰ ਇਕ ਟੈਕਸੀ ਵਿਚ ਬਿਠਾਇਆ ਤੇ ਉਨ੍ਹਾਂ ਨੂੰ ਡਬਲਿਨ ਦੇ ਬਾਲੀਮੋਨ ਉਪਨਗਰ ਵਿਚ ਪੋਪਿਨਟਰੀ ਛੱਡ ਦਿਤਾ।
Total Views: 129 ,
Real Estate



















