ਅਸਲੀ ਬਿਰਕਿਨ ਬੈਗ ਜਿਸ ਨੇ ਫ਼ੈਸ਼ਨ ਜਗਤ ਦੇ ਇਤਿਹਾਸ ਵਿੱਚ ਇੱਕ ਬੇਹੱਦ ਆਕਰਸ਼ਕ ਬੈਗ ਵੱਜੋਂ ਮਿਸਾਲ ਕਾਇਮ ਕੀਤੀ, ਨੂੰ 86 ਲੱਖ ਯੂਰੋ ਯਾਨੀ 1 ਕਰੋੜ ਅਮਰੀਕਨ ਡਾਲਰ ਵਿੱਚ ਖਰੀਦਿਆ ਗਿਆ ਹੈ। ਭਾਰਤੀ ਰੁਪਿਆਂ ਵਿੱਚ ਗੱਲ ਕਰੀਏ ਤਾਂ ਇਹ ਕੀਮਤ 85 ਕਰੋੜ ਰੁਪਏ ਬਣਦੀ ਹੈ।ਇਹ ਬੈਗ ਕਿਸੇ ਨਿਲਾਮੀ ਵਿੱਚ ਵਿਕਣ ਵਾਲਾ ਹੁਣ ਤੱਕ ਦਾ ਸਭ ਤੋਂ ਕੀਮਤੀ ਹੈਂਡਬੈਗ ਬਣ ਗਿਆ ਹੈ।ਕਾਲੇ ਚਮੜੇ ਦਾ ਇਹ ਬੈਗ 1985 ਵਿੱਚ ਗਾਇਕਾ ਜੇਨ ਬਿਰਕਿਨ ਲਈ ਬਣਾਇਆ ਗਿਆ ਸੀ। ਬਿਰਕਿਨ ਜਹਾਜ਼ ਵਿੱਚ ਸਫ਼ਰ ਕਰ ਰਹੇ ਸਨ ਜਦੋਂ ਉਨ੍ਹਾਂ ਦਾ ਸਮਾਨ ਦਾ ਪਰਸ ਛੋਟਾ ਹੋਣ ਕਾਰਨ ਖਿੱਲਰ ਗਿਆ। ਉਸੇ ਜਹਾਜ਼ ਵਿੱਚ ਲਗਜ਼ਰੀ ਫੈਸ਼ਨ ਹਾਊਸ ਏਰਮੈਸ ਦੇ ਮਾਲਕ ਵੀ ਸਫ਼ਰ ਕਰ ਰਹੇ ਸਨ। ਬਿਰਕਿਨ ਇਸ ਬੈਗ ਦੇ ਮਾਲਕ ਸੀ ਅਤੇ ਇੱਕ ਦਹਾਕੇ ਤੱਕ ਉਨ੍ਹਾਂ ਨੇ ਇਸਦੀ ਵਰਤੋਂ ਕੀਤੀ ਫ਼ਿਰ ਇਸਨੂੰ ਇੱਕ ਚੈਰਿਟੀ ਲਈ ਦਾਨ ਕਰ ਦਿੱਤਾ ।
Total Views: 243 ,
Real Estate


















