ਉੱਤਰੀ ਕਸ਼ਮੀਰ ਦੀ ਵੁਲਾਰ ਝੀਲ ਵਿਚ ਲਗਭਗ ਤਿੰਨ ਦਹਾਕਿਆਂ ਬਾਅਦ ਇੱਕ ਵਾਰ ਫਿਰ ਕਮਲ ਦੇ ਫੁੱਲ ਖਿੜੇ ਹਨ। ਇੱਥੇ 1992 ਵਿੱਚ ਵਿਨਾਸ਼ਕਾਰੀ ਹੜ੍ਹ ਆਏ ਸਨ ਜਿਸ ਤੋਂ ਬਾਅਦ ਇਸ ਖੇਤਰ ਦਾ ਕਾਫੀ ਨੁਕਸਾਨ ਹੋਇਆ ਸੀ ਪਰ ਇਸ ਖੇਤਰ ਨੂੰ ਵਾਤਾਵਰਨ ਪੱਖੀ, ਫਸਲਾਂ ਤੇ ਫੁੱਲਾਂ ਲਈ ਅਨੁਕੂਲ ਬਣਾਉਣ ਲਈ ਯਤਨ ਕੀਤੇ ਗਏ ਜਿਸ ਦੇ ਨਤੀਜੇ ਵਜੋਂ ਤਿੰਨ ਦਹਾਕਿਆਂ ਬਾਅਦ ਕਮਲ ਖਿੜ੍ਹੇ ਹਨ। ਇੱਥੋਂ ਦੇ ਨਿਵਾਸੀ ਅਬਦੁਲ ਹਮੀਦ ਨੇ ਦੱਸਿਆ ਕਿ ਗੁਲਾਬੀ ਕਮਲਾਂ ਦਾ ਖਿੜਨਾ ਨਾ ਸਿਰਫ਼ ਵਾਤਾਵਰਨ ਲਈ ਸਗੋਂ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ਲਈ ਵੀ ਮਹੱਤਵਪੂਰਨ ਹੈ। ਇਹ ਝੀਲ 200 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ। ਇਥੇ ਇੰਨੇ ਸਮੇਂ ਬਾਅਦ ਕਮਲ ਦੇ ਫੁੱਲ ਖਿੜਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਝੀਲ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ।
Total Views: 115 ,
Real Estate


















