ਰਿਮਾਂਡ ਖਤਮ ਹੋਣ ਮਗਰੋਂ ਬਿਕਰਮ ਮਜੀਠੀਆ ਨੂੰ ਭੇਜਿਆ ਗਿਆ ਜੇਲ੍ਹ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕੋਰਟ ਨੇ 14 ਦਿਨਾਂ ਲਈ ਜਿਊਡੀਸ਼ੀਅਲ ਕਸਟਡੀ ਵਿੱਚ ਭੇਜਣ ਦਾ ਹੁਕਮ ਦਿੱਤਾ ਹੈ। ਅੱਜ 11 ਦਿਨਾਂ ਦੇ ਰਿਮਾਂਡ ਮਗਰੋਂ ਉਨ੍ਹਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।ਮਜੀਠੀਆ ਉੱਤੇ ਕਈ ਰਾਜਾਂ ਵਿੱਚ ਸ਼ੱਕੀ ਜਾਇਦਾਦ ਅਤੇ 540 ਕਰੋੜ ਰੁਪਏ ਦੀ ਡਰੱਗ ਮਨੀ ਹੇਰਾਫੇਰੀ ਦੀ ਜਾਂਚ ਜਾਰੀ ਹੈ। ਹੁਣ ਜਾਂਚ ਦੌਰਾਨ ਉਹ ਜੇਲ੍ਹ ਵਿੱਚ ਹੀ ਰਹਿਣਗੇ। ਹਾਈਕੋਰਟ ਨੇ ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਅਤੇ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ।

Total Views: 80 ,
Real Estate