ਬਟਾਲਾ: ਮੇਲੇ ਦੌਰਾਨ ਗੋਲੀਬਾਰੀ,ਪੰਜ ਲੋਕਾਂ ਜ਼ਖਮੀ ਹੋਣ ਦੀ ਖਬਰ

ਬਟਾਲਾ ਨੇੜਲਾ ਪਿੰਡ ਬੋਦੇ ਦੀ ਖੂਹੀ ਜਿੱਥੇ ਧਾਰਮਿਕ ਮੇਲਾ ਚੱਲ ਰਿਹਾ ਸੀ ਜਿੱਦਾਂ ਹੀ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਦੇਵ ਸਿੰਘ ਬਾਬਾ ਸਾਬਾ ਸਟੇਜ ਤੋਂ ਥੱਲੇ ਆਏ , ਹਮਲਾਵਰਾਂ ਨੇ ਸਰਪੰਚ ਤੇ ਹਮਲਾ ਬੋਲ ਦਿੱਤਾ, ਤੇ ਗੋਲੀਆਂ ਚਲਾ ਦਿੱਤੀਆਂ ।ਇਸ ਦੌਰਾਨ ਸਾਬਾ ਸਰਪੰਚ, ਇੱਕ ਬਾਉਂਸਰ ਅਤੇ ਹੋਰ ਵੀ ਤਿੰਨ ਤੋਂ ਚਾਰ ਲੋਕ ਜਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਕੁਝ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਅਤੇ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।

Total Views: 150 ,
Real Estate