Plane crash ਜਹਾਜ਼ ’ਚ ਸਵਾ ਲੱਖ ਲਿਟਰ ਤੇਲ ਸੀ,ਕਿਸੇ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਸੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ਼ ਵਿੱਚ ਸਵਾ ਲੱਖ ਲਿਟਰ ਦੇ ਕਰੀਬ ਈਂਧਣ ਸੀ। ਜਹਾਜ਼ ਕਰੈਸ਼ ਹੋਣ ਮਗਰੋਂ ਈਂਧਣ ਦੇ ਅੱਗ ਫੜ ਲੈਣ ਕਰਕੇ ਤਾਪਮਾਨ ਇੰਨਾ ਵੱਧ ਗਿਆ ਕਿ ਕਿਸੇ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਸੀ।ਸ਼ਾਹ ਨੇ ਪੱਤਰਕਾਰਾਂ ਨੂੰ ਕਿਹਾ, ‘‘ਜਹਾਜ਼ ਦੇ ਅੰਦਰ 1.25 ਲੱਖ ਲਿਟਰ ਤੇਲ ਸੀ। ਜਿਸ ਕਰਕੇ ਧਮਾਕੇ ਮਗਰੋਂ ਕਿਸੇ ਨੂੰ ਬਚਾਉਣਾ ਅਸੰਭਵ ਸੀ।’’ ਉਨ੍ਹਾਂ ਕਿਹਾ ਕਿ ਇਸ ਦੁਖਾਂਤ ਤੋਂ ਬਾਅਦ ਪੂਰਾ ਦੇਸ਼ ਡੂੰਘੇ ਸਦਮੇ ਵਿੱਚ ਹੈ। ਸ਼ਾਹ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ। ਸ਼ਾਹ ਨੇ ਕਿਹਾ ਕਿ ਡੀਐੱਨਏ ਟੈਸਟ ਮਗਰੋਂ ਪੀੜਤਾਂ ਦੀ ਪਛਾਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਮ੍ਰਿਤਕਾਂ ਦੀ ਅਧਿਕਾਰਤ ਗਿਣਤੀ ਜਾਰੀ ਕੀਤੀ ਜਾਵੇਗੀ।’’

Total Views: 198 ,
Real Estate