ਮੋਗਾ ਦੇ ਪਿੰਡ ਮਾਛੀਕੇ ਦੀ ਪੰਜਾਬੀ ਧੀ ਨੇ ਕੈਨੇਡਾ ਵਿੱਚ ਕੀਤਾ ਦੇਸ਼ ਦਾ ਨਾਮ ਉੱਚਾ

ਵਿਗਿਆਨ ਦੀ ਖੋਜ ਵਿੱਚ ਕੀਤਾ ਅਹਿਮ ਯੋਗਦਾਨ
ਟੋਰਾਂਟੋ ( ਬਲਜਿੰਦਰ ਸੇਖਾ )- ਪਿੰਡ ਮਾਛੀਕੇ, ਜਿਲ੍ਹਾ ਮੋਗਾ ਨਾਲ ਸਬੰਧਤ, ਟਰਾਂਟੋ (ਕੈਨੇਡਾ) ਵਿੱਚ ਵੱਸਦੀ ਡਾ. ਰਵਨੀਤ ਕੌਰ ਸਿੱਧੂ , ਸ. ਤਰਸੇਮ ਸਿੰਘ ਸਿੱਧੂ ਦੀ ਬੇਟੀ ਹੈ, ਨੇ ਵਿਗਿਆਨਕ ਖੋਜ ਦੇ ਖੇਤਰ ਵਿੱਚ ਆਪਣੇ ਮਾਪਿਆਂ ਅਤੇ ਸਾਡੇ ਸਾਰੇ ਭਾਰਤੀ ਸਮਾਜ ਦਾ ਸਿਰ ਉੱਚਾ ਕਰ ਦਿੱਤਾ ਹੈ। Yersinia pestis (ਪਲੇਗ) ਬੈਕਟੀਰੀਆ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਘਾਤਕਤਾ ਦੇ ਪਿੱਛੇ ਲੁਕੇ ਜੀਨ-ਵਿਕਾਸ ਦੀ ਗੁੱਥੀ ਨੂੰ ਸੁਲਝਾਉਣ ਵਾਲੀ ਟੀਮ ਵਿੱਚ ਉਹ ਸਾਂਝੀ ਲੇਖਕ ਵਜੋਂ ਸ਼ਾਮਲ ਹੈ। ਇਹ ਖੋਜ Science ਵਰਗੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨਕ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਅਤੇ ਦੁਨੀਆ ਭਰ ਦੇ ਅਖ਼ਬਾਰਾਂ ਨੇ ਇਸ ਨੂੰ ਆਪਣੇ ਪੰਨਿਆਂ ’ਤੇ ਮਾਣ ਨਾਲ ਸਥਾਨ ਦਿੱਤਾ।
ਜਦੋਂ ਆਪਣੇ ਘਰਾਂ ਦੇ ਬੱਚੇ ਵਿਗਿਆਨ ਅਤੇ ਗਲੋਬਲ ਰਿਸਰਚ ਦੀਆਂ ਨਵੀਆਂ ਉਚਾਈਆਂ ਨੂੰ ਛੂਹਦੇ ਹਨ, ਤਾਂ ਉਹ ਸਿਰਫ ਆਪਣੇ ਪਰਿਵਾਰ ਨਹੀਂ, ਸਾਰੀ ਕੌਮ ਲਈ ਮਾਣ ਬਣਦੇ ਹਨ।
ਇਸ ਸ਼ਾਨਦਾਰ ਪ੍ਰਾਪਤੀ ਲਈ ਸਿੱਧੂ ਪਰਿਵਾਰ ਨੂੰ ਮੁਬਾਰਕਾਂ ਅਤੇ ਹੋਰ ਵਧੇਰੇ ਸਫਲਤਾਵਾਂ ਲਈ ਸ਼ੁਭਕਾਮਨਾਵਾਂ ਦੇ ਸੁਨੇਹੇ ਦੁਨੀਆ ਭਰ ਤੋਂ ਆ ਰਹੇ ਹਨ। ਇਹ ਜਾਣਕਾਰੀ ਸਾਡੇ ਨਾਲ ਪਰਿਵਾਰ ਦੇ ਕਰੀਬੀ ਪੱਤਰਕਾਰ
ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”ਨੇ ਸਾਂਝੀ ਕੀਤੀ।

Total Views: 184 ,
Real Estate