ਦਿੱਲੀ ਏਅਰਪੋਰਟ ‘ਤੇ ਵਧਾਈ ਗਈ ਸੁਰੱਖਿਆ, ਯਾਤਰੀਆਂ ਲਈ ਐਡਵਾਈਜ਼ਰੀ ਜਾਰੀ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਆ ਪ੍ਰਬੰਧ ਹੋਰ ਵਧਾ ਦਿੱਤੇ ਗਏ ਹਨ। ਹਵਾਈ ਅੱਡਾ ਪ੍ਰਸ਼ਾਸਨ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਦੱਸਿਆ ਗਿਆ ਹੈ ਕਿ ਹਵਾਈ ਆਵਾਜਾਈ ਆਮ ਤੌਰ ‘ਤੇ ਜਾਰੀ ਹੈ, ਪਰ ਨਾਗਰਿਕ ਉੱਡਾਣ ਸੁਰੱਖਿਆ ਬਿਊਰੋ (BCAS) ਦੇ ਨਵੇਂ ਹੁਕਮਾਂ ਅਤੇ ਹਵਾਈ ਖੇਤਰ ਵਿੱਚ ਹੋ ਰਹੇ ਤਬਦੀਲੀਆਂ ਕਾਰਨ ਕੁਝ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਸੁਰੱਖਿਆ ਜਾਂਚ ਵਿੱਚ ਹੋਰ ਸਮਾਂ ਲੱਗ ਸਕਦਾ ਹੈ।ਯਾਤਰੀਆਂ ਨੂੰ ਆਪਣੀ ਉਡਾਣ ਬਾਰੇ ਨਵੇਂ ਅਪਡੇਟ ਲਈ ਆਪਣੀ ਏਅਰਲਾਈਨ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।  ਹੈਂਡ ਬੈਗ ਅਤੇ ਚੈੱਕ-ਇਨ ਲਗੇਜ਼ ਦੇ ਨਿਯਮਾਂ ਦੀ ਪੂਰੀ ਪਾਲਣਾ ਕਰੋ, ਤਾਂ ਜੋ ਸੁਰੱਖਿਆ ਜਾਂਚ ਵਿਚ ਕੋਈ ਰੁਕਾਵਟ ਨਾ ਆਵੇ।ਸੰਭਾਵਿਤ ਦੇਰੀ ਕਾਰਨ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਉਡਾਣ ਤੋਂ ਕਾਫੀ ਸਮਾਂ ਪਹਿਲਾਂ ਏਅਰਪੋਰਟ ਪਹੁੰਚਣ।ਯਾਤਰੀਆਂ ਨੂੰ ਸੁਰੱਖਿਆ ਜਾਂਚ ਦੌਰਾਨ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।ਆਪਣੀ ਫਲਾਈਟ ਦੀ ਸਥਿਤੀ ਏਅਰਲਾਈਨ ਜਾਂ ਦਿੱਲੀ ਏਅਰਪੋਰਟ ਦੀ ਅਧਿਕਾਰਿਕ ਵੈੱਬਸਾਈਟ ਰਾਹੀਂ ਜਾਂਚੋ।

Total Views: 2 ,
Real Estate