ਰਾਜੌਰੀ ਵਿਚ ਪਾਕਿ ਗੋਲਾਬਾਰੀ ’ਚ ਏਡੀਸੀ ਦੀ ਮੌਤ

ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਤੜਕੇ ਕੀਤੀ ਗੋਲਾਬਾਰੀ ਵਿਚ ਇਕ ਸਰਕਾਰੀ ਅਧਿਕਾਰੀ ਦੀ ਮੌਤ ਹੋ ਗਈ ਜਦੋਂਕਿ ਉਸ ਦੇ ਦੋ ਸਟਾਫ਼ ਮੈਂਬਰ ਗੰਭੀਰ ਜ਼ਖ਼ਮੀ ਦੱਸੇ ਜਾਂਦੇ ਹਨ।ਅਧਿਕਾਰੀਆਂ ਨੇ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ADC) ਰਾਜੌਰੀ ਰਾਜ ਕੁਮਾਰ ਥਾਪਾ ਤੇ ਉਨ੍ਹਾਂ ਦੇ ਦੋ ਸਟਾਫ਼ ਮੈਂਬਰ ਰਾਜੌਰੀ ਕਸਬੇ ਵਿਚ ਘਰ ਉੱਤੇ ਡਿੱਗੇ ਗੋਲੇ ਕਰਕੇ ਗੰਭੀਰ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਫੌਰੀ ਸਰਕਾਰੀ ਮੈਡੀਕਲ ਕਾਲਜ ਲਿਆਂਦਾ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਥਾਪਾ ਦੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਸਟਾਫ ਮੈਂਬਰਾਂ ਦੀ ਹਾਲਤ ਗੰਭੀਰ ਹੈ।

Total Views: 34 ,
Real Estate