Canada ਦੀਆਂ ਫੈਡਰਲ ਚੋਣਾਂ ‘ਚ 22 ਪੰਜਾਬੀ ਜਿੱਤੇ

ਕੈਨੇਡਾ ਵਿਚ 28 ਅਪ੍ਰੈਲ ਨੂੰ ਹੋਈਆਂ ਫੈਡਰਲ ਚੋਣਾਂ ਵਿਚ ਲਿਬਰਲ ਪਾਰਟੀ ਨੇ 169 ਸੀਟਾਂ ਤੇ ਜਿੱਤ/ਲੀਡ ਹਾਸਲ ਕਰ ਲਈ ਹੈ, ਕਸੰਰਵੇਟਿਵ ਦੇ 144, ਕਿਊਬਿਕ ਦੇ 22, ਐਨ.ਡੀ.ਪੀ. ਦੇ 7 ਅਤੇ ਗਰੀਨ ਪਾਰਟੀ ਦੇ 1 ਉਮੀਵਾਰ ਨੂੰ ਸਫਲਤਾ ਮਿਲੀ ਹੈ। ਇਲੈਕਸ਼ਨਜ਼ ਕੈਨੇਡਾ ਵੱਲੋਂ ਦਰਸਾਈ ਜਾ ਰਹੀ ਤਾਜ਼ਾ ਸਥਿਤੀ ਅਨਸਾਰ ਇਸ ਵਾਰ 22 ਪੰਜਾਬੀ ਉਮੀਦਵਾਰਾਂ ਨੇ ਸਫਲਤਾ ਨੂੰ ਚੁੰਮਿਆਂ ਹੈ ਜਦੋਂ ਕਿ 2021 ਵਿਚ ਹੋਈਆਂ ਚੋਣਾਂ ਵਿਚ 15 ਪੰਜਾਬੀ ਉਮੀਦਵਾਰ ਪਾਰਲੀਮੈਂਟ ਵਿਚ ਪਹੁੰਚੇ ਸਨ। ਚੁਣੇ ਗਏ 22 ਉਮੀਦਵਾਰਾਂ ਵਿੱਚ ਲਿਬਰਲ ਪਾਰਟੀ ਦੇ 12 ਅਤੇ ਕੰਸਰਵੇਟਿਵ ਪਾਰਟੀ ਦੇ 10 ਉਮੀਦਵਾਰ ਸ਼ਾਮਲ ਹਨ। ਇਹਨਾਂ ਵਿੱਚੋਂ 11 ਉਮੀਦਵਾਰ ਓਨਟਾਰੀਓ ਸੂਬੇ ਨਾਲ ਸਬੰਧਤ ਹਨ, 5 ਬੀ.ਸੀ. ਨਾਲ, 5 ਅਲਬਰਟਾ ਨਾਲ ਸਬੰਧਤ ਹਨ ਅਤੇ ਇਕ ਉਮੀਦਵਾਰ ਕਿਊਬਿਕ ਨਾਲ ਸੰਬਧਤ ਹੈ।

Total Views: 201 ,
Real Estate