ਪੰਜਾਬ ਦੇ ਲੋੜਵੰਦ ਕਿਸਾਨਾਂ ਲਈ ਪਿੰਡ ਮੰਡੀ ਖੁਰਦ ਤੋਂ ਸਾਂਝੀ ਖੇਤੀ ਪ੍ਰੋਜੈਕਟ ਦੀ ਸ਼ੁਰੂਆਤ

ਸਾਂਝੀ ਖੇਤੀ ਪੰਜਾਬ ਪ੍ਰੋਜੈਕਟ ਤਹਿਤ ਖਾਲਸਾ ਏਡ ਨੇ ਪਿੰਡ ਮੰਡੀ ਖੁਰਦ ਦੇ ਕਿਸਾਨਾਂ ਨੂੰ ਖੇਤੀ ਸੰਦ ਮੁੱਹਈਆ ਕਰਵਾਏ
ਲੋੜਵੰਦ ਕਿਸਾਨਾਂ ਲਈ ਖਾਲਸਾ ਏਡ ਇੰਡੀਆ ਨੇ ਸ਼ੁਰੂ ਕੀਤਾ ‘ ਸਾਂਝੀ ਖੇਤੀ ਪ੍ਰੋਜੈਕਟ ‘
ਬਠਿੰਡਾ,21 ਅਪ੍ਰੈਲ ( ਪੱਤਰ ਪ੍ਰੇਰਕ)- ਦੁਨੀਆਂ ਭਰ ਚ ਲੋੜਵੰਦ ਲੋਕਾਂ ਦੀ ਮਦਦ ਲਈ ਜਾਣੀ ਜਾਂਦੀ ਸੰਸਥਾ ਖਾਲਸਾ ਏਡ ਇੰਟਰਨੈਸ਼ਨਲ ਵਲੋਂ ਸਾਂਝਾ ਪੰਜ ਆਬ ਦੀਆਂ ਲੋਕ ਸੇਵਾ ਸੁਸਾਇਟੀ ਅਤੇ ਗ੍ਰਾਮ ਪੰਚਾਇਤ ਮੰਡੀ ਖੁਰਦ ਦੇ ਸਹਿਯੋਗ ਨਾਲ ਪਿੰਡ ਮੰਡੀ ਖੁਰਦ ਤੋਂ ਸਾਂਝੀ ਖੇਤੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ।ਖਾਲਸਾ ਏਡ ਪੰਜਾਬ ਦੇ ਨਿਰਦੇਸ਼ਕ ਭਾਈ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਮੰਡੀ ਖੁਰਦ ਦੇ ਲੋੜਵੰਦ ਕਿਸਾਨਾਂ ਦੀ ਮਦਦ ਲਈ ਕਿਸਾਨ ਕੋਆਪਰੇਟਿਵ ਢੰਗ ਦਾ ਖੇਤੀ ਮਾਡਲ ਤਹਿਤ ‘ਸਾਂਝੀ ਖੇਤੀ ਪ੍ਰੋਜੈਕਟ’ ਹੈ,ਜਿਸ ਵਿੱਚ ਪਿੰਡ ਮੰਡੀ ਖੁਰਦ ਦੇ ਸੀਮਾਂਤ ਕਿਸਾਨਾਂ ਲਈ ਇਕ ਟਰੈਕਟਰ ਅਤੇ ਛੇ ਅਲਗ ਅਲਗ ਤਰਾਂ ਦੇ ਸੰਦ ਮੁੱਹਈਆ ਕਰਵਾਏ ਗਏ ਹਨ।ਇਸ ਸਮਾਗਮ ਵਿੱਚ ਖਾਲਸਾ ਏਡ ਦੇ ਟਰੱਸਟੀ ਕੁਲਵੰਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸੁਖਪਾਲ ਸਿੰਘ ਭੁੱਲਰ ਨੇ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਸਵਾਗਤੀ ਭਾਸ਼ਣ ਨਾਲ ਹੋਈ ,ਜਿਸ ਵਿੱਚ ਜਗਤਾਰ ਸਿੰਘ ਅਨਜਾਣ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਦਰਸ਼ਨ ਸਿੰਘ ਭੰਮੇ ਤੇ ਸਾਥੀਆਂ ਵੱਲੋਂ ਸਾਂਝੀ ਖੇਤੀ ਨਾਲ ਸਬੰਧਤ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ, ਜਦਕਿ ਮਾਲਵਾ ਹਾਈ ਸਕੂਲ ਖਿਆਲਾ ਕਲਾਂ ਦੀਆਂ ਵਿਦਿਆਰਥਣਾਂ ਵੱਲੋਂ ਵਾਤਾਵਰਨ ਬਚਾਉਣ ,ਅਤੇ ਰੰਗਲੇ ਪੰਜਾਬ ਬਣਾਉਣ ਵਰਗੀਆਂ ਕਵੀਸ਼ਰੀਆਂ ਨਾਲ ਵਾਹ ਵਾਹ ਖੱਟੀ।
ਇਸ ਸਮੇਂ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਪ੍ਰੋਜੈਕਟ ਸਾਂਝੀ ਖੇਤੀ ਖਾਲਸਾ ਏਡ ਦੀ ਬਹੁਤ ਵੱਡੀ ਪਹਿਲ ਕਦਮੀ ਹੈ ,ਜਿਸ ਨਾਲ ਟਿਕਾਊ ਖੇਤੀ ਦੀਆਂ ਸੰਭਾਵਨਾਵਾਂ ਨਜਰ ਆਉਂਦੀਆਂ ਹਨ। ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਸ੍ਰ ਦਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਖੇਤੀ ਲਾਗਤਾਂ ਵਧਣ ਨਾਲ ਕਿਸਾਨੀ ਵੱਡੇ ਆਰਥਿਕ ਸੰਕਟ ਨਾਲ ਜੂਝ ਰਹੀ ਹੈ,ਪਿੰਡਾਂ ਚ ਸੰਯੁਕਤ ਪਰਿਵਾਰਾਂ ਦੇ ਟੁੱਟਣ ਅਤੇ ਭਰਾਵਾਂ ਦੀ ਵੰਡ ਨਾਲ ਜ਼ਮੀਨ ਦੀ ਢੇਰੀ ਲਗਾਤਾਰ ਪ੍ਰਤੀ ਪਰਿਵਾਰ ਛੋਟੀ ਹੋਈ ਹੈ।ਜਿਸ ਦੇ ਚਲਦਿਆਂ ਖੇਤੀ ਲਾਗਤਾਂ ਵਿੱਚ ਅਥਾਹ ਵਾਧਾ ਹੋ ਰਿਹਾ ਹੈ । ਪਰ ਸਾਂਝੇ ਉੱਦਮ ਅਤੇ ਖੇਤੀ ਲਈ ਲੋੜ ਤੋਂ ਵੱਧ ਹੁੰਦੀਆਂ ਲਾਗਤਾਂ ਘਟਾਉਣ ਨਾਲ ਕਿਸਾਨਾਂ ਦੀ ਆਮਦਨ ‘ਚ ਵੱਡਾ ਵਾਧਾ ਹੋ ਸਕਦਾ ਹੈ।ਉਹਨਾਂ ਕਿਹਾ ਕਿ ਭਾਵੇਂ ਅੱਜ ਖੇਤੀ ਤਕਨੀਕੀ ਛੰਦਾਂ ਦੀ ਹੈ,ਜੋਕਿ ਹਰ ਕਿਸਾਨ ਦੇ ਵੱਸ ਚ ਨਹੀਂ ਹੈ।ਇਸ ਲਈ ਖਾਲਸਾ ਏਡ ਵੱਲੋਂ ਕਿਸਾਨੀ ਦੀ ਲੋੜ ਨੂੰ ਸਮਝਦੇ ਹੋਏ ਸਾਂਝੀ ਖੇਤੀ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਹੈ। ਓਹਨਾ ਕਿਹਾ ਕਿ ਪਹਿਲ ਦ ਦੇ ਅਧਾਰ ਤੇ ਇਸਨੂੰ ਪਿੰਡ ਮੰਡੀ ਖੁਰਦ ਤੋਂ ਸ਼ੁਰੂਆਤ ਕੀਤੀ ਗਈ ਹੈ , ਪ੍ਰੰਤੂ ਆਉਣ ਵਾਲੇ ਸਮੇਂ ਵਿੱਚ ਇਸਦਾ ਹੋਰਨਾਂ ਪਿੰਡਾਂ ਦੇ ਛੋਟੇ ਕਿਸਾਨਾਂ ਲਈ ਵਿਸਥਾਰ ਤੇ ਪ੍ਰਸਾਰ ਕੀਤਾ ਜਾਵੇਗਾ।
ਖਾਲਸਾ ਏਡ ਦੇ ਟਰੱਸਟੀ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ
ਅੱਜ ਦੇ ਤਕਨੀਕੀ ਯੁੱਗ ‘ਚ ਵੀ ਪੰਜਾਬ ਦੀ ਛੋਟੀ ਕਿਸਾਨੀ ਬੇਹੱਦ ਜਟਿਲ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਜਿਸ ਦੇ ਚਲਦਿਆਂ  ਛੋਟਾ ਕਿਸਾਨ ਖੇਤੀ ਤੋਂ ਬਾਹਰ ਹੋ ਰਿਹਾ ਹੈ ਜਾਂ ਮਜਬੂਰੀ ਵੱਸ ਖੇਤ ਵੇਚਣ ਲਈ ਮਜਬੂਰ ਹੈ। ਕਿਉਕਿ ਉਸ ਕੋਲ ਸੀਮਤ ਸਾਧਨਾਂ ਕਰਕੇ ਉਚਿਤ ਸਾਧਨਾ ਦੀ ਘਾਟ ਹੈ। ਜਿਸਦੀ ਪੂਰਤੀ ਵਾਸਤੇ ਸਾਂਝੀ ਖੇਤੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਨਾਲ ਜਿੱਥੇ ਪੰਜ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨ ਨੂੰ ਫਾਇਦਾ ਮਿਲੇਗਾ। ਉੱਥੇ ਹੀ ਵੱਧ ਫ਼ਸਲ ਪੈਦਾਵਾਰ ਅਤੇ ਖੇਤੀ ਵਿਭਿੰਨਤਾ ਲਿਆਉਣ ਲਈ ਸੌਖ ਮਿਲੇਗੀ ਤੇ ਕਿਸਾਨਾਂ ਦੇ ਲਾਗਤੀ ਖਰਚ ਘਟਣਗੇ।ਉਹਨਾਂ ਪਿੰਡ ਮੰਡੀ ਖੁਰਦ ਦੇ ਕਿਸਾਨਾਂ ਤੋਂ ਖਾਲਸਾ ਏਡ ਨੂੰ ਸਹਿਯੋਗ ਕਰਨ ਦੀ ਮੰਗ ਕੀਤੀ। ਇਸ ਮੌਕੇ ਹਾਜਰ ਜੈ ਸਿੰਘ ਮਰਾੜ ਨੇ ਲੋਕਾਂ ਨੂੰ ਬਿਜਲੀ ਦੀ ਸਹੀ ਵਰਤੋਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਆਪਣੇ ਸੰਬੋਧਨ ਚ ਹਰਦੀਪ ਸਿੰਘ ਜਟਾਨਾ ਨੇ ਕਿਹਾ ਕਿ ਕਿਸਾਨਾਂ ਨੂੰ ਅਜਿਹੀਆਂ ਫ਼ਸਲਾਂ ਬੀਜਣ ਲਈ ਅੱਗੇ ਆਉਣਾ ਚਾਹੀਦਾ ਹੈ,ਜੋਕਿ ਸਾਡੀ ਸਿਹਤ ਅਤੇ ਖੁਰਾਕ ਲੜੀ ਵਿੱਚ ਤੰਦਰੁਸਤੀ ਵਧਾਉਂਦੀਆਂ ਹੋਣ।
ਇਸ ਸਮੇਂ ਸਵ ਗੁਰਬਚਨ ਸਿੰਘ ਬੱਲੋ ਦੇ ਸਲਾਹਕਾਰ ਭੁਪਿੰਦਰ ਸਿੰਘ ਜਟਾਨਾ ਨੇ ਆਪਣੇ ਸੰਬੋਧਨ ਚ ਖਾਲਸਾ ਏਡ ਦੇ ਨਿਵੇਕਲੇ ਤੇ ਬਹੁਮੁੱਲੇ ਕਾਰਜ ਦੀ ਸ਼ਲਾਘਾ ਕੀਤੀ। ਐਜੂਕੇਟ ਪੰਜਾਬ ਬਾਰੇ ਭਾਈ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਹਰਜਿੰਦਰ ਸਿੰਘ ਸਿੱਧੂ ਨੇ ਬਾਖੂਬੀ ਨਿਭਾਈ।
ਇੱਥੇ ਦੱਸਣਯੋਗ ਹੈ ਕਿ ਇਹ ਪ੍ਰੋਜੈਕਟ ਨਿਮਨ ਕਿਸਾਨੀ ਲਈ ਹੈ ਜੋ ਕਿਸਾਨ ਇੱਕ ਤੋਂ ਪੰਜ ਕਿੱਲਿਆਂ ਤੱਕ ਦੀ ਖੇਤੀ ਕਰਦੇ ਹਨ ਅਤੇ ਉਹ ਆਰਥਿਕ ਤੌਰ ‘ਤੇ ਇੰਨੀ ਪਹੁੰਚ ਨਹੀਂ ਰੱਖਦੇ ਕਿ ਆਪਣਾ ਟਰੈਕਟਰ ਜਾ ਸੰਦ ਖਰੀਦ ਸਕਣ। ਇਹ ਪ੍ਰੋਜੈਕਟ ਨਿਮਨ ਕਿਸਾਨਾਂ ਲਈ ਬੇਹੱਦ ਲਾਹੇਵੰਦ ਹੋਵੇਗਾ। ਖਾਲਸਾ ਏਡ ਨੇ ਜੋ ਸੰਦ ਪਿੰਡ ਨੂੰ ਮੁਹਈਆ ਕਰਵਾਏ ਹਨ, ਉਹਨਾਂ ‘ਚੋਂ ਹਲ ਪੰਜਾਬ ਦੀ ‘ਵੈਲਡਰ ਗਰਲ’ ਦੇ ਨਾਮ ਨਾਲ ਜਾਣੀ ਜਾਂਦੀ ਹਰਪਾਲ ਕੌਰ ਉਰਫ਼ ਬਰਾਊਨ ਕੁੜੀ ਨੇ ਬਣਾਏ ਹਨ। ਬਰਾਊਨ ਕੁੜੀ ਨੇ ਪ੍ਰੋਗਰਾਮ ‘ਚ ਵੀ ਸ਼ਿਰਕਤ ਕੀਤੀ ਅਤੇ ਖਾਲਸਾ ਏਡ ਦੇ ਇਸ ਉਪਰਾਲੇ ਨੂੰ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਅਖੀਰ ਚ ਸਰਪੰਚ ਸੁਮਨਦੀਪ ਕੌਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਮੌਕੇ ਗੁਰਤੇਜ ਸਿੰਘ ਰਾਹੀ ਦੇ ਉਪਰਾਲੇ ਦੀ ਪਿੰਡ ਵਾਸੀਆਂ ਵੱਲੋਂ ਭਰਭੂਰ ਸ਼ਲਾਘਾ ਕੀਤੀ ਤੇ ਸਹਿਯੋਗ ਦੇਣ ਦੀ ਹਾਮੀ ਭਰੀ। ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਮਾਨ, ਬੱਲੋ ਦੀ ਗ੍ਰਾਮ ਪੰਚਾਇਤ , ਪਿੰਡ ਰਾਏ ਖ਼ਾਨਾ ਦੀ ਗ੍ਰਾਮ ਪੰਚਾਇਤ,ਪਿੰਡ ਢੱਡੇ ਦੇ ਸਰਪੰਚ ਸੰਦੀਪ ਸਿੰਘ ਅਗਵਾਈ ਚ ਪੰਚਾਇਤ, ਸੁਖਨੈਬ ਸਿੱਧੂ,ਗੁਰਸੇਵਕ ਸਿੰਘ ਮਾਨ,ਪ੍ਰਗਟ ਸਿੰਘ ,ਪਰਮਜੀਤ ਸਿੰਘ ਭੁੱਲਰ,ਸੁਖਜੀਤ ਸਿੰਘ ਹਰਜੀਤ ਸਿੰਘ ਆਦਿ ਹਾਜਰ ਸਨ।

Total Views: 218 ,
Real Estate