ਅਮਰੀਕਨ ਸੈਨੇਟ ਨੇ 51-48 ਵੋਟਾਂ ਦੇ ਫਰਕ ਨਾਲ ਕੈਨੇਡਾ ‘ਤੇ ਟੈਰਿਫ ਰੱਦ ਕੀਤੇ

ਟੋਰਾਂਟੋ (ਬਲਜਿੰਦਰ ਸੇਖਾ)- ਕੈਨੇਡਾ ਲਈ ਰਾਹਿਤ ਭਰੀ ਖ਼ਬਰ ਹੈ ਕਿ ਅਮਰੀਕਨ ਸੈਨੇਟ ਨੇ 51-48 ਵੋਟਾਂ ਦੇ ਫਰਕ ਨਾਲ ਕੈਨੇਡਾ ‘ਤੇ ਟੈਰਿਫ ਰੱਦ ਕੀਤੇ ਹਨ ।ਅੱਜ ਰਾਤ  ਇਹ ਟੈਰਿਫ ਰੱਦ ਕਰਨ ਦਾ ਪ੍ਰਸਤਾਵ ਵਰਜੀਨੀਆ ਤੋਂ ਡੈਮੋਕ੍ਰੇਟਿਕ ਸੈਨੇਟਰ Tim Kaine ਨੇ ਲਿਆਂਦਾ ਸੀ ਜਿਸਦਾ ਕੁੱਝ ਰਿਪਬਲਿਕਨ ਸੈਨੇਟਰ ਨੇ ਵੀ ਸਮਰਥਨ ਕੀਤਾ ਹੈ, ਵੈਸੇ ਰਾਸ਼ਟਰਪਤੀ ਟਰੰਪ ਕੋਲ ਤਾਕਤ ਹੈ ਇਸਨੂੰ ਵੀਟੋ ਕਰਨ ਦੀ ਪਰ ਇੱਕ ਢੰਗ ਨਾਲ ਦਬਾਅ ਜ਼ਰੂਰ ਬਣਿਆ ਹੈ। ਪਰ ਪਿਛਲੇ ਕੁਝ ਮਹੀਨਿਆਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਟੈਰਿਫ ਦੇ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਖੋਰਾ ਲੱਗ ਸੱਕਦਾ ਹੈ । ਫਾਈਨੈਸ ਅਡਵਾਈਜਰ ਸੌਰਵ ਰਤਨ ਅਨੁਸਾਰ ਜੇ ਟੈਰਫ ਨਹੀਂ ਲੱਗਦੇ ਤਾਂ ਕੈਨੇਡੀਅਨ ਮਾਰਕਿਟ ਕੁਝ ਹੀ ਹਫਤਿਆਂ ਵਿੱਚ ਦੁਬਾਰਾ ਉੱਠ ਸਕਦੀ ਹੈ ।

Total Views: 274 ,
Real Estate