ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ, ਇੱਕ ਪਾਇਲਟ ਦੀ ਮੌਤ

ਭਾਰਤੀ ਹਵਾਈ ਸੈਨਾ ਦਾ ਇੱਕ ਜੈਗੁਆਰ ਲੜਾਕੂ ਜਹਾਜ਼ ਬੁੱਧਵਾਰ ਨੂੰ ਗੁਜਰਾਤ ਦੇ ਜਾਮਨਗਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਇੱਕ ਸਿਖਲਾਈ ਪ੍ਰਾਪਤ ਪਾਇਲਟ ਦੀ ਜਾਨ ਚਲੀ ਗਈ। ਜਦੋਂ ਕਿ ਦੂਜੇ ਨੂੰ ਬਚਾ ਲਿਆ ਗਿਆ। ਜਾਮਨਗਰ ਦੇ ਐਸਪੀ ਨੇ ਇਸਦੀ ਪੁਸ਼ਟੀ ਕੀਤੀ ਹੈ। ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਵੀ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਇੱਕ ਜੈਗੁਆਰ ਜਹਾਜ਼ ਸਿਖਲਾਈ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ।ਜਾਮਨਗਰ ਦੇ ਐਸਪੀ ਪ੍ਰੇਮਸੁਖ ਡੇਲੂ ਨੇ ਦੱਸਿਆ ਕਿ ਜਹਾਜ਼ ਵਿੱਚ ਦੋ ਪਾਇਲਟ ਸਨ। ਉਨ੍ਹਾਂ ਕਿਹਾ ਕਿ ਇੱਕ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ। ਜਦੋਂ ਕਿ ਦੂਜੇ ਸਿਖਲਾਈ ਪ੍ਰਾਪਤ ਪਾਇਲਟ ਦੀ ਮੌਤ ਹੋ ਗਈ।

Total Views: 253 ,
Real Estate