ਗਰਮੀ ਅਤੇ ਹੀਟਵੇਵ ਬਾਰੇ IMD ਦਾ ਵੱਡਾ ਅਪਡੇਟ

ਭਾਰਤੀ ਮੌਸਮ ਵਿਭਾਗ (IMD) ਨੇ ਅਪ੍ਰੈਲ ਤੋਂ ਜੂਨ ਤੱਕ ਦੇ ਮੌਸਮ ਸੰਬੰਧੀ ਇੱਕ ਵੱਡਾ ਅਪਡੇਟ ਦਿੱਤਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਸਮੇਂ ਦੌਰਾਨ ਤਾਪਮਾਨ ਆਮ ਨਾਲੋਂ ਬਹੁਤ ਜ਼ਿਆਦਾ ਰਹਿ ਸਕਦਾ ਹੈ। ਇੰਨਾ ਹੀ ਨਹੀਂ, ਮੱਧ ਅਤੇ ਪੂਰਬੀ ਭਾਰਤ ਅਤੇ ਉੱਤਰ-ਪੱਛਮੀ ਮੈਦਾਨੀ ਇਲਾਕਿਆਂ ਵਿੱਚ ਹੋਰ ਗਰਮੀ ਦੀਆਂ ਲਹਿਰਾਂ ਆਉਣਗੀਆਂ। ਆਮ ਤੌਰ ‘ਤੇ, ਭਾਰਤ ਵਿੱਚ ਅਪ੍ਰੈਲ ਤੋਂ ਜੂਨ ਤੱਕ ਚਾਰ ਤੋਂ ਸੱਤ ਦਿਨਾਂ ਲਈ ਗਰਮੀ ਦੀਆਂ ਲਹਿਰਾਂ ਆਉਂਦੀਆਂ ਹਨ।ਭਾਰਤ ਮੌਸਮ ਵਿਭਾਗ (IMD) ਦੇ ਮੁਖੀ ਮੌਤੂੰਜੈ ਮਹਾਪਾਤਰਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੱਛਮੀ ਅਤੇ ਪੂਰਬੀ ਭਾਰਤ ਦੇ ਕੁਝ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹੇਗਾ, ਜਿੱਥੇ ਤਾਪਮਾਨ ਆਮ ਰਹਿਣ ਦੀ ਉਮੀਦ ਹੈ। ਜ਼ਿਆਦਾਤਰ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਵੱਧ ਰਹੇਗਾ।

Total Views: 164 ,
Real Estate