ਖੇਡਾਂ ਮਨੁੱਖ ਦੇ ਸਰੀਰਕ ਵਿਕਾਸ ਦੇ ਰਾਹੀਂ ਦਿਮਾਗ਼ੀ ਵਿਕਾਸ ਦਾ ਸੂਚਕ ਬਣਦੀਆਂ ਹਨ : ਸੂਰਜ ਕੁਮਾਰ ਪੀ. ਸੀ. ਐਸ.
ਲਖਵੀਰ ਸਿੰਘ ਤੇ ਲਕਸ਼ਮੀ ਸਰਵੋਤਮ ਐਥਲੀਟ ਬਣੇ
ਜੈਤੋ-(PNO): ਯੂਨੀਵਰਸਿਟੀ ਕਾਲਜ ਜੈਤੋ ਦਾ ਇਕ ਰੋਜ਼ਾ ਸਾਲਾਨਾ ਖੇਡ ਸਮਾਰੋਹ ਸਥਾਨਕ ਖੇਡ ਸਟੇਡੀਅਮ ਜੈਤੋ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਸੂਰਜ ਕੁਮਾਰ ਪੀ. ਸੀ. ਐਸ., ਸਬ ਡਿਵੀਜ਼ਨਲ ਮੈਜਿਸਟ੍ਰੇਟ ਜੈਤੋ ਨੇ ਆਪਣੇ ਹਮਸਫ਼ਰ ਸਮੇਤ ਸ਼ਿਰਕਤ ਕੀਤੀ। ਡਾ. ਪਰਮਿੰਦਰ ਸਿੰਘ ਤੱਗੜ ਵੱਲੋਂ ਸਾਲਾਨਾ ਐਥਲੈਟਿਕ ਮੀਟ 2025 ਦੀ ਸਮੁੱਚੀ ਰਿਪੋਰਟ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੌਕੇ ਆਏ ਵਿਸ਼ੇਸ਼ ਮਹਿਮਾਨਾਂ ਵਿਚ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਫ਼ਿਜ਼ਿਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਸਤਨਾਮ ਸਿੰਘ, ਯੂਨੀਵਰਸਿਟੀ ਕਾਲਜ ਘੁੱਦਾ (ਬਠਿੰਡਾ) ਤੋਂ ਕਾਲਜ ਦੇ ਇੰਚਾਰਜ ਪ੍ਰੋ. ਕਮਲਜੀਤ ਸਿੰਘ ਮੁਖੀ ਰਾਜਨੀਤੀ ਵਿਭਾਗ, ਪ੍ਰੋ. ਸੁਮਿਤ ਗਰਗ ਮੁਖੀ ਅੰਗਰੇਜ਼ੀ ਵਿਭਾਗ, ਪ੍ਰੋ. ਮਨੀਸ਼ ਗੋਇਲ ਕੰਪਿਊਟਰ ਵਿਭਾਗ ਤੇ ਲੈਫ਼ਟੀਨੈਂਟ ਪ੍ਰੋ. ਬਲਵਿੰਦਰ ਸਿੰਘ ਰਾਜਨੀਤੀ ਵਿਭਾਗ ਤੋਂ ਇਲਾਵਾ ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਅਹੁਦੇਦਾਰ ਅਤੇ ਪ੍ਰਸਿਧ ਅੰਤਰ-ਰਾਸ਼ਟਰੀ ਪੱਧਰ ’ਤੇ 100 ਮੀਟਰ, ਜੈਵਲਿਨ ਥ੍ਰੋਅ, ਹੈਮਰ ਥ੍ਰੋਅ ਆਦਿ ਐਥੇਲੈਟਿਕਸ ਵਿਚ ਗੋਲਡ ਮੈਡਲਿਸਟ ਐਥਲੀਟ ਦਵਿੰਦਰ ਬਾਬੂ, ਪੰਜ ਕਿਲੋਮੀਟਰ ਵਾਕ ਈਵੈਂਟ ਵਿਚ ਅੰਤਰ-ਰਾਸ਼ਟਰੀ ਪੱਧਰ ’ਤੇ ਗੋਲਡ ਮੈਡਲਿਸਟ ਐਥਲੀਟ ਅਮਰੀਕ ਸਿੰਘ ਬਰਾੜ ਉਚੇਚੇ ਤੌਰ ’ਤੇ ਸ਼ਾਮਲ ਸਨ। ਲਾਇਬਰੇਰੀਅਨ ਮੀਨਾਕਸ਼ੀ ਜੋਸ਼ੀ, ਪ੍ਰੋ. ਰੀਨੂ, ਪ੍ਰੋ. ਕਮਲਦੀਪ ਭੁੱਲਰ ਤੇ ਪ੍ਰੋ. ਸ਼ੀਵਾਨੀ ਦੀ ਅਗਵਾਈ ਵਿਚ ਵਿਦਿਆਰਥੀਆਂ ਵੱਲੋਂ ਮਹਿਮਾਨਾਂ ਨੂੰ ਬੈਜ ਲਾਉਣ ਦੀ ਰਸਮ ਰਾਹੀਂ ਖ਼ੁਸ਼ਆਮਦੀਦ ਦਾ ਅਹਿਸਾਸ ਵਿਅਕਤ ਕੀਤਾ ਗਿਆ। ਸਲਾਨਾ ਖੇਡਾਂ ਸਬੰਧੀ ਝੰਡਾ ਫ਼ਹਿਰਾਉਣ ਦੀ ਰਸਮ ਮੁੱਖ ਮਹਿਮਾਨ ਸੂਰਜ ਕੁਮਾਰ ਤੇ ਉਨ੍ਹਾਂ ਦੇ ਹਮਸਫ਼ਰ ਵੱਲੋਂ ਨਿਭਾਈ ਗਈ ਉਨ੍ਹਾਂ ਨਾਲ ਕਾਲਜ ਇੰਚਾਰਜ ਡਾ. ਸਮਰਾਟ ਖੰਨਾ, ਡਾ. ਪਰਮਿੰਦਰ ਸਿੰਘ ਤੱਗੜ, ਪ੍ਰੋ. ਸ਼ਿਲਪਾ ਕਾਂਸਲ, ਡਾ. ਸੁਭਾਸ਼ ਚੰਦਰ, ਪ੍ਰੋ. ਸਤਨਾਮ ਸਿੰਘ, ਇੰਜੀ. ਅਰਸ਼ਦੀਪ ਬਰਾੜ ਅਤੇ ਡਾ. ਨਵਪ੍ਰੀਤ ਸਿੰਘ ਸੰਧੂ ਸ਼ਾਮਲ ਸਨ। ਇਸ ਮੌਕੇ ਵਿਦਿਆਰਥੀ ਖਿਡਾਰੀਆਂ ਵੱਲੋਂ ਮਾਰਚ ਪਾਸਟ ਦਾ ਪ੍ਰਦਰਸ਼ਨ ਕੀਤਾ ਗਿਆ। ਮੁੱਖ ਮਹਿਮਾਨ ਸੂਰਜ ਕੁਮਾਰ ਪੀ. ਸੀ. ਐਸ. ਨੇ ਇਸ ਮੌਕੇ ਵਿਦਿਆਰਥੀ ਖਿਡਾਰੀਆਂ ਨੂੰ ਸੰਬੋਧਤ ਹੰਦਿਆਂ ਕਿਹਾ ਕਿ ਇਕ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ਼ ਹੁੰਦਾ ਹੈ। ਖੇਡਾਂ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਦੇ ਰਾਹੀਂ ਦਿਮਾਗ਼ੀ ਵਿਕਾਸ ਦਾ ਸੂਚਕ ਬਣਦੀਆਂ ਹਨ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਨਵ-ਨਿਯੁਕਤ ਕਾਲਜ ਇੰਚਾਰਜ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸਮਰਾਟ ਖੰਨਾ ਨੇ ਕਾਲਜ ਦੀ ਸਾਲਾਨਾ ਐਥਲੈਟਿਕ ਮੀਟ ਦੇ ਆਯੋਜਨ ਵਿਚ ਸਾਰੇ ਕਾਲਜ ਸਟਾਫ਼ ਦੇ ਯੋਗਦਾਨ ਦੇ ਨਾਲ-ਨਾਲ ਇਸ ਖੇਡ ਸਮਾਰੋਹ ਦੇ ਕਨਵੀਨਰ ਇੰਜ: ਅਰਸ਼ਦੀਪ ਬਰਾੜ ਤਕਨੀਕੀ ਅਧਿਕਾਰੀ-2 ਅਤੇ ਕੋ-ਕਨਵੀਨਰ ਡਾ. ਨਵਪ੍ਰੀਤ ਸਿੰਘ ਸੰਧੂ ਸਰੀਰਕ ਸਿਖਿਆ ਤੇ ਖੇਡ ਵਿਭਾਗ ਨੂੰ ਹਾਰਦਿਕ ਵਧਾਈ ਦਿੱਤੀ। ਡਾ. ਪਰਮਿੰਦਰ ਸਿੰਘ ਤੱਗੜ ਮੁਖੀ, ਪੋਸਟਗ੍ਰੈਜੂਏਟ ਪੰਜਾਬੀ ਵਿਭਾਗ ਨੇ ਆਏ ਵਿਸ਼ੇਸ਼ ਮਹਿਮਾਨਾਂ ਨਾਲ ਜਾਣ-ਪਛਾਣ ਕਰਾਉਂਦਿਆਂ ਉਨ੍ਹਾਂ ਦੀਆਂ ਉਪਲਬਧੀਆਂ ਬਾਰੇ ਖ਼ੁਲਾਸਾ ਕੀਤਾ। ਈਵੈਂਟਸ ਦੀ ਕੁਮੈਂਟਰੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੈਂਬਰਾਂ, ਪ੍ਰੋ. ਰੁਪਿੰਦਰਪਾਲ ਸਿੰਘ ਧਰਮਸੋਤ, ਡਾ. ਗੁਰਬਿੰਦਰ ਕੌਰ ਬਰਾੜ, ਡਾ. ਹਲਵਿੰਦਰ ਸਿੰਘ ਅਤੇ ਪ੍ਰੋ. ਸੁਖਜੀਤ ਕੌਰ ਵੱਲੋਂ ਬਾਖ਼ੂਬੀ ਢੰਗ ਨਾਲ ਕੀਤੀ ਗਈ।
ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ : ਲੜਕਿਆਂ ਦੇ ਮੁਕਾਬਲਿਆਂ ਵਿਚ 100 ਮੀਟਰ ਅਤੇ 200 ਮੀਟਰ ਦੌੜ ਲਖਵੀਰ ਸਿੰਘ ਪਹਿਲੇ, ਅਕਾਸ਼ਦੀਪ ਦੂਜੇ ਅਤੇ ਸਲਮਾਨ ਖ਼ਾਨ ਤੀਜੇ ਸਥਾਨ ’ਤੇ ਰਹੇ। 400 ਮੀਟਰ ਦੌੜ ਵਿਚ ਲਖਵੀਰ ਸਿੰਘ ਪਹਿਲੇ, ਰਮਿੰਦਰ ਸਿੰਘ ਦੂਜੇ ਅਤੇ ਵਿਵੇਕ ਕੁਮਾਰ ਤੀਜੇ ਸਥਾਨ ’ਤੇ ਰਹੇ। 800 ਮੀਟਰ ਦੌੜ ਵਿਚ ਲਖਵੀਰ ਸਿੰਘ ਪਹਿਲੇ, ਸੋਨੂੰ ਕੁਮਾਰ ਦੂਜੇ ਅਤੇ ਹੀਰਾ ਸਿੰਘ ਤੀਜੇ ਸਥਾਨ ’ਤੇ ਰਹੇ। ਲੌਗ ਜੰਪ ਵਿਚ ਅਜੀਜ਼ ਅਰੋੜਾ ਪਹਿਲੇ ਲਵਪ੍ਰੀਤ ਦੂਜੇ ਅਤੇ ਰਮਿੰਦਰ ਸਿੰਘ ਤੀਜੇ ਸਥਾਨ ’ਤੇ ਰਹੇ। ਸ਼ਾਟ ਪੁੱਟ ਗੁਰਜੀਤ ਸਿੰਘ ਪਹਿਲੇ, ਨਵਜੋਤ ਸਿੰਘ ਦੂਜੇ ਅਤੇ ਜਸਵਿੰਦਰ ਸਿੰਘ ਤੀਜੇ ਸਥਾਨ ’ਤੇ ਰਹੇ। ਜੈਵਲਿਨ ਥ੍ਰੋਅ ਵਿਚ ਨਵਜੋਤ ਸਿੰਘ ਪਹਿਲੇ, ਬਲਜਿੰਦਰ ਸਿੰਘ ਦੂਜੇ ਅਤੇ ਜਸਵਿੰਦਰ ਸਿੰਘ ਤੀਜੇ ਸਥਾਨ ’ਤੇ ਰਹੇ। ਡਿਸਕਸ ਥ੍ਰੋਅ ਵਿਚ ਗੁਰਜੀਤ ਸਿੰਘ ਪਹਿਲੇ ਮੋਹਿਤ ਸ਼ਰਮਾ ਦੂਜੇ ਅਤੇ ਮਨਰੀਤ ਸਿੰਘ ਤੀਜੇ ਸਥਾਨ ’ਤੇ ਰਹੇ। ਰੀਲੇਅ ਰੇਸ ਵਿਚ ਪਹਿਲੇ ਸਥਾਨ ’ਤੇ ਲਖਵੀਰ ਸਿੰਘ, ਅਜੀਜ਼ ਅਰੋੜਾ, ਵਿਵੇਕ ਕੁਮਾਰ, ਮਨਰੀਤ ਬਰਾੜ, ਦੂਜੇ ਸਥਾਨ ’ਤੇ ਸਲਮਾਨ ਖ਼ਾਨ, ਕਰਨਵੀਰ ਸਿੰਘ, ਗੁਰਤੇਜ ਸਿੰਘ, ਜਸ਼ਨਪ੍ਰੀਤ ਸ਼ਰਮਾ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਵਿਚ ਗੋਰਾ ਸਿੰਘ, ਹਰਮਨਦੀਪ ਸਿੰਘ, ਵੰਸ਼, ਗੁਰਬਚਨ ਸਿੰਘ ਸ਼ਾਮਲ ਸਨ।
ਲੜਕੀਆਂ ਦੇ ਮੁਕਾਬਲਿਆਂ ਵਿਚ 100 ਮੀਟਰ ਦੌੜ ਵਿਚ ਲਕਸ਼ਮੀ ਪਹਿਲੇ, ਬਬਲਦੀਪ ਕੌਰ ਦੂਜੇ, ਮੀਨਾ ਤੀਜੇ ਸਥਾਨ ’ਤੇ ਰਹੀ। 200 ਮੀਟਰ ਵਿਚ ਲਕਸ਼ਮੀ ਪਹਿਲੇ, ਰਮਨਦੀਪ ਕੌਰ ਦੂਜੇ ਅਤੇ ਜਸਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀਆਂ। 400 ਮੀਟਰ ਦੌੜ ਵਿਚ ਜਸਪ੍ਰੀਤ ਕੌਰ ਬੀ.ਏ. ਫ਼ਾਈਨਲ ਪਹਿਲੇ, ਜਸਪ੍ਰੀਤ ਕੌਰ ਬੀ. ਏ. ਭਾਗ ਪਹਿਲਾ ਦੂਜੇ ਅਤੇ ਲਕਸ਼ਮੀ ਤੀਜੇ ਸਥਾਨ ’ਤੇ ਰਹੀਆਂ। ਲੌਂਗ ਜੰਪ ਵਿਚ ਜੋਤੀ ਪਹਿਲੇ, ਲਵਦੀਪ ਕੌਰ ਦੂਜੇ, ਰਮਨਦੀਪ ਕੌਰ ਤੀਜੇ ਸਥਾਨ ’ਤੇ ਰਹੀ। ਸ਼ਾਟਪੁੱਟ ਵਿਚ ਗੁਰਪ੍ਰੀਤ ਕੌਰ ਪਹਿਲੇ, ਸ਼ਿਵਾਨੀ ਦੂਜੇ ਅਤੇ ਹਰਦੀਪ ਕੌਰ ਤੀਜੇ ਸਥਾਨ ’ਤੇ ਰਹੀਆਂ। ਜੈਵਲਿਨ ਥ੍ਰੋਅ ਵਿਚ ਸ਼ਿਵਾਨੀ ਪਹਿਲੇ, ਹਰਦੀਪ ਕੌਰ ਦੂਜੇ ਅਤੇ ਰਮਨਦੀਪ ਕੌਰ ਤੀਜੇ ਸਥਾਨ ’ਤੇ ਰਹੀਆਂ। ਡਿਸਕਸ ਥ੍ਰੋਅ ਵਿਚ ਲਵਦੀਪ ਕੌਰ, ਗੁਰਪ੍ਰੀਤ ਕੌਰ ਦੂਜੇ ਅਤੇ ਕੋਮਲਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀਆਂ। ਰੀਲੇਅ ਰੇਸ ਵਿਚ ਪਹਿਲੇ ਸਥਾਨ ’ਤੇ ਜਸਪ੍ਰੀਤ ਕੌਰ ਬੀ. ਏ. ਫ਼ਾਈਨਲ, ਲਕਸ਼ਮੀ, ਗੁਰਵਿੰਦਰ ਕੌਰ, ਸਾਵਨਪ੍ਰੀਤ ਕੌਰ ਦੀ ਟੀਮ, ਦੂਜੇ ਸਥਾਨ ’ਤੇ ਛਿੰਦਰਪਾਲ ਕੌਰ, ਮੀਨਾ ਕੌਰ, ਕੋਮਲਪ੍ਰੀਤ ਕੌਰ, ਸੁਮਨਦੀਪ ਕੌਰ ਦੀ ਟੀਮ ਅਤੇ ਤੀਜੇ ਸਥਾਨ ’ਤੇ ਜਸਪ੍ਰੀਤ ਕੌਰ ਬੀ. ਏ. ਭਾਗ ਪਹਿਲਾ, ਸ਼ਿਵਾਨੀ, ਮਨਪ੍ਰੀਤ ਕੌਰ, ਰੇਖਾ ਰਾਣੀ ਦੀ ਟੀਮ ਰਹੀ।
ਖੇਡ ਸਮਾਰੋਹ ਨੂੰ ਸਫ਼ਲਤਾ ਪੂਰਵਕ ਸੰਪੰਨ ਕਰਾਉਣ ਵਾਲੇ ਹੋਰ ਸਟਾਫ਼ ਮੈਂਬਰਾਂ ਵਿਚ ਡਾ. ਰਾਜੀਵ ਕਪੂਰ, ਪ੍ਰੋ. ਲਲਿਤ ਗਰਗ, ਪ੍ਰੋ. ਅਭਿਤ ਜਿੰਦਲ, ਪ੍ਰੋ. ਜਗਸੀਰ ਸਿੰਘ ਗਿੱਲ, ਪ੍ਰੋ. ਸੁਸ਼ਮਾ, ਪ੍ਰੋ. ਸੰਗੀਤਾ ਸ਼ਰਮਾ, ਡਾ. ਭਵਨਦੀਪ ਕੌਰ ਉੱਪਲ, ਪ੍ਰੋ. ਵਿਸ਼ਾਲ ਸਿੰਗਲਾ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਪਿੰਕੀ, ਪ੍ਰੋ. ਗ਼ਜ਼ਲ ਮਿੱਤਲ, ਪ੍ਰੋ. ਸੁਮਨ, ਡਾ. ਰਮਨਦੀਪ ਕੌਰ, ਡਾ. ਜਸਵਿੰਦਰ ਕੌਰ, ਪ੍ਰੋ. ਜਸ਼ਨਪ੍ਰੀਤ ਕੌਰ, ਪ੍ਰੋ. ਮਹਿੰਦਰ ਕੌਰ, ਪ੍ਰੋ. ਸੀਮਾ, ਪ੍ਰੋ. ਸ਼ੀਤਲ, ਪ੍ਰੋ. ਰਿਪਨਦੀਪ, ਪ੍ਰੋ. ਅਰਸ਼ਦੀਪ ਸ਼ਰਮਾ, ਪ੍ਰੋ. ਅਮਨਦੀਪ ਕੌਰ, ਪ੍ਰੋ. ਈਸ਼ਾ, ਪ੍ਰੋ. ਹਰਦੀਪ ਕੌਰ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਸ਼ਿਵਾਨੀ ਕੌਰ, ਕਰਮਜੀਤ ਸਿੰਘ, ਗੁਰਦੀਪ ਚੰਦ ਇੰਜੀ: ਅਮਨਦੀਪ ਸ਼ਰਮਾ, ਕਰਮਜੀਤ ਕੌਰ, ਸੁਮਨ, ਕਿ੍ਰਸ਼ਨ ਸੇਨ, ਪਰਮਜੀਤ ਲਾਲ, ਰਿਸ਼ੂ ਸੰਦੀਪ ਕੌਰ, ਜਗਸੀਰ ਸਿੰਘ, ਜਗਮੀਤ ਸਿੰਘ, ਰਾਮ ਕੁਮਾਰ, ਪਰਮਜੀਤ ਕੌਰ ਹਰਸਿਮਰਨ ਅਤੇ ਅੰਜੂ ਬਾਲਾ ਸ਼ਾਮਲ ਸਨ।
ਯੂਨੀਵਰਸਿਟੀ ਕਾਲਜ ਜੈਤੋ ਦੀ ਸਾਲਾਨਾ ਐਥਲੈਟਿਕ ਮੀਟ
Total Views: 130 ,
Real Estate


















