ਬਾਦਲਾਂ ਦਾ ਘਰ ਘੇਰਨ ਪਹੁੰਚੇ ਲੱਖਾ ਸਿਧਾਣਾ ਤੇ 307 ਦਾ ਪਰਚਾ

ਬੀਤੇ ਦਿਨ ਬਰਗਾੜੀ ਮੋਰਚੇ ਦੇ ਆਗੂ ਪਿੰਡ ਬਾਦਲ ਵਿਖੇ ਧਰਨਾ ਦੇਣ ਪਹੁੰਚੇ, ਉਹਨਾਂ ਨਾਲ ਲੱਖਾ ਸਿਧਾਣਾ ਵੀ ਪਹੁੰਚੇ ਸਨ। ਇਸ ਮਾਮਲੇ ‘ਚ ਪੁਲਿਸ ਨੇ ਡਿਊਟੀ ‘ਚ ਵਿਘਨ ਪਾਉਣ ਨੂੰ ਲੈ ਕੇ ਲੱਖਾ ਸਿਧਾਣਾ ਅਤੇ ਕੁਝ ਅਣਪਛਾਤਿਆਂ ‘ਤੇ ਧਾਰਾ 307 ਤਹਿਤ ਲੰਬੀ ਥਾਣੇ ਵਿਖੇ ਮਾਮਲਾ ਦਰਜ ਕਰ ਲਿਆ ਹੈ। ਬਰਗਾੜੀ ਮੋਰਚੇ ਦੇ ਆਗੂਆਂ ਵੱਲੋਂ ਬਰਗਾੜੀ ਤੋਂ ਲੈ ਕੇ ਪਿੰਡ ਬਾਦਲ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਸੀ।ਜਿਥੇ ਉਨ੍ਹਾਂ ਨੇ ਰੋਸ ਮਾਰਚ ਤੋਂ ਬਾਅਦ ਪਿੰਡ ਬਾਦਲ ਪਹੁੰਚ ਕੇ ਧਰਨਾ ਲਗਾ ਦਿੱਤਾ। ਬੁੱਧਵਾਰ ਨੂੰ 25 ਸਿੱਖ ਜਥੇਬੰਦੀਆਂ ਦੇ 200 ਮੈਂਬਰਾਂ ਨੇ 70 ਗੱਡੀਆਂ ਵਿੱਚ 70 ਕਿਮੀ ਦੂਰ ਆ ਕੇ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਕੋਠੀ ਘੇਰੀ। ਪੁਲਿਸ ਨੇ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਬਾਬਿਆਂ ਨੇ ਬੈਰੀਕੇਡ ਭੰਨ੍ਹ ਦਿੱਤੇ। ਕਰੀਬ ਸਾਢੇ ਤਿੰਨ ਤੋਂ ਲੈ ਕੇ ਸਾਢੇ 4 ਵਜੇ ਤਕ ਸਿੱਖ ਜਥੇਬੰਦੀਆਂ ਨੇ ਬਾਦਲ ਦੀ ਕੋਠੀ ਨੂੰ ਘੇਰ ਰੱਖਿਆ ਸੀ।ਲੱਖਾ ਸਿਧਾਣਾ ਤੇ ਧਾਰਾ 307 ਤੋਂ ਇਲਾਵਾ ਧਾਰਾ 188, 353, 186, 323 , 148, 149 ਤੇ ਅਸਲਾ ਐਕਟ ਦੀਆਂ ਧਾਰਾਵਾਂ ਵੀ ਲਗਾਈਆ ਗਈਆਂ ਹਨ।

Total Views: 138 ,
Real Estate