ਪੱਤਰਕਾਰ ਸੁਖਨੈਬ ਸਿੰਘ ਸਿੱਧੂ ਅਤੇ ਬਹਾਦਰ ਸਿੰਘ ਰਾਓ ( ਡੀਐਸਪੀ , ਸੇਵਾਮੁਕਤ ) , ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਜੀਵਨ ਨਾਲ ਸਬੰਧਤ ਇੱਕ ਖਾਸ ਪੱਖ ਸਾਂਝਾ ਕਰ ਰਹੇ ਹਨ । ਜਦੋਂ ਕ੍ਰਾਂਤੀਕਾਰੀ ਭਗਤ ਸਿੰਘ ਨੇ ਲਾਹੌਰ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਮਿ: ਸਕਾਟ ਦੇ ਭੁਲੇਖੇ ਸਾਡਰਸ ਨੂੰ ਗੋਲੀ ਮਾਰੀ ਸੀ । ਇਸ ਮਗਰੋਂ ਉਹ ਰੂਪੋਸ਼ ਹੋ ਕੇ ਪਿੰਡ ਸ਼ਾਦੀਪੁਰ ਜਿ਼ਲ੍ਹਾ ਅਲੀਗੜ੍ਹ , ਉਤਰ ਪ੍ਰਦੇਸ਼ ਵਿੱਚ 18 ਮਹੀਨੇ ਰਹੇ । ਇੱਥੇ ਸ: ਭਗਤ ਸਿੰਘ ਦਾ ਨਾਂਮ ਬਲਵੰਤ ਸਿੰਘ ਦੀ ਸੀ । ਉਹ ਸਕੂਲ ਚ ਅਧਿਆਪਕ ਵਜੋਂ ਪੜ੍ਹਾਉਂਦੇ ਰਹੇ । ਉਸ ਸਕੂਲ ਦੀ ਇਮਾਰਤ ਹੁਣ ਬੇਸ਼ੱਕ ਖੰਡਰ ਬਣ ਚੁੱਕੀ ਹੈ। ਪਰ ਇੱਥੇ ਇੱਕ ਖੂਹ ਮੌਜੂਦ ਹੈ ਜਿੱਥੇ ਭਗਤ ਸਿੰਘ ਨਹਾਉਂਦੇ ਰਹੇ । ਪਿੰਡ ਦੇ ਬਜੁਰਗ ਦੱਸਦੇ ਹਨ ਕਿ ਉਸ ਪਿਤਾ ਨੂੰ ਭਗਤ ਸਿੰਘ ਨੇ ਪੜਾਇਆ ਸੀ ।
ਇੱਕ ਵਾਰ ਬਲਵੰਤ ਸਿੰਘ ਬਣੇ ਭਗਤ ਸਿੰਘ ਨੂੰ ਚਿੱਠੀ ਮਿਲੀ ਕਿ ਉਹਨਾ ਦੀ ਮਾਤਾ ਬਹੁਤ ਜਿ਼ਆਦਾ ਬਿਮਾਰ ਹੈ ਤਾਂ ਭਗਤ ਸਿੰਘ ਆਪਣੇ ਜੱਦੀ ਪਿੰਡ ਜਾਣ ਦੀ ਬਚਾਏ ਕਾਨਪੁਰ ਨੂੰ ਇਹ ਕਹਿ ਕੇ ਚਲੇ ਗਏ ਕਿ ‘ ਭਾਰਤ ਮਾਤਾ ਜਿ਼ਆਦਾ ਬਿਮਾਰ ਹੈ , ਉਸਦਾ ਦੁੱਖ ਦੂਰ ਕਰਨਾ ਚਾਹੀਦਾ ।
ਪਿੰਡ ਸ਼ਾਂਦੀਪੁਰ ਦੇ ਹਰੇਕ ਘਰ ਵਿੱਚ ਭਗਤ ਸਿੰਘ ਦੀ ਤਸਵੀਰ ਲੱਗੀ ਅਤੇ ਬੱਚਾ ਬੱਚਾ ਉਸਦੇ ਨਾਂਮ ਤੋਂ ਜਾਣੂ ਹੈ। ਹਰੇਕ ਸਾਲ ਭਗਤ ਸਿੰਘ ਦੇ ਜਨਮ ਦਿਨ ਅਤੇ ਬਲੀਦਾਨ ਦਿਵਸ ਮੌਕੇ ਇੱਥੇ ਵਿਸ਼ਾਲ ਸਮਾਗਮ ਕਰਵਾਇਆ ਜਾਂਦਾ ਹੈ। ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ।