ਓਲੰਪਿਕ ਖਿਡਾਰੀ ਮਨਦੀਪ ਸਿੰਘ ਤੇ ਮਹਿਲਾ ਉਲੰਪਿਕ ਖਿਡਾਰਨ ਉਦਿਤਾ ਕੌਰ ਦਾ ਵਿਆਹ

ਭਾਰਤੀ ਹਾਕੀ ਉਲੰਪੀਅਨ ਖਿਡਾਰੀ ਮਨਦੀਪ ਸਿੰਘ ਜਲਦੀ ਹੀ ਵਿਆਹ ਦੇ ਬੰਧਣ ਵਿਚ ਬੱਝਣ ਜਾ ਰਹੇ ਹਨ। ਉਲੰਪਿਕ ਹਾਕੀ ਖਿਡਾਰੀ ਮਨਦੀਪ ਸਿੰਘ ਜਲੰਧਰ ਵਿਚ ਮਹਿਲਾ ਉਲੰਪਿਕ ਖਿਡਾਰਨ ਉਦਿਤਾ ਕੌਰ ਨਾਲ ਵਿਆਹ ਕਰਨਗੇ। ਉਦਿਤਾ ਕੌਰ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਹੈ। ਦੋਵਾਂ ਉਲੰਪਿਕ ਖਿਡਾਰੀਆਂ ਦਾ ਵਿਆਹ 21 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਸਥਿਤ ਸ੍ਰੀ ਗੁਰਦੁਆਰਾ ਸਿੰਘ ਸਭਾ ਵਿਚ ਹੋਵੇਗਾ। ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਹਨ।

Total Views: 2 ,
Real Estate