ਰਾਤ 1:00 ਵਜੇ ਤੋਂ 1:30 ਵਜੇ ਦੇ ਵਿਚਕਾਰ, ਅੰਮ੍ਰਿਤਸਰ ਦੇ ਕੁੁਝ ਵਸਨੀਕਾਂ ਨੇ ਧਮਾਕੇ ਵਰਗੀਆਂ ਤੇਜ਼ ਆਵਾਜ਼ਾਂ ਸੁਣਨ ਦੀ ਰਿਪੋਰਟ ਦਿੱਤੀ। ਇਸ ਦੌਰਾਨ ਸ਼ਹਿਰ ਵਿੱਚ ਬਲੈਕਆਊਟ ਹੋ ਗਿਆ ਅਤੇ ਅੰਮ੍ਰਿਤਸਰ ਹਵਾਈ ਅੱਡੇ ਦੇ ਸਟਾਫ਼ ਨੂੰ ਵੀ ਅੱਡਾ ਖਾਲੀ ਕਰਨ ਲਈ ਕਹਿ ਦਿੱਤਾ ਗਿਆ।
ਇਸ ਤੋਂ ਬਾਅਦ, 1:52 ਵਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਬਲੈਕਆਊਟ ਡ੍ਰਿਲ ਦੁਬਾਰਾ ਸ਼ੁਰੂ ਹੋ ਗਈ ਹੈ।ਅੰਮ੍ਰਿਤਸਰ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ (ਡੀਪੀਆਰਓ) ਨੇ ਕਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਅਤੇ ਤਿਆਰੀ ਨੂੰ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਵਿੱਚ ਦੁਬਾਰਾ ਬਲੈਕਆਊਟ ਕੀਤਾ ਗਿਆ ਹੈ।
ਅੰਮ੍ਰਿਤਸਰ ਦੇ ਡੀਪੀਆਰਓ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਸਾਵਧਾਨੀ ਵਜੋਂ, ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰ ਤੋਂ ਬਲੈਕਆਊਟ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਿਰਪਾ ਕਰਕੇ ਘਰ ਰਹੋ, ਘਬਰਾਓ ਨਾ ਅਤੇ ਘਰ ਦੇ ਬਾਹਰ ਇਕੱਠੇ ਨਾ ਹੋਵੋ। ਬਾਹਰਲੀਆਂ ਲਾਈਟਾਂ ਬੰਦ ਰੱਖੋ।”
Total Views: 23 ,
Real Estate