2 ਦਿਨਾਂ ਵਿਚ 600 ਲੋਕਾਂ ਦੀ ਮੌਤ, ਹਰ ਪਾਸੇ ਤਬਾਹੀ ਵਰਗੇ ਹਾਲਾਤ

ਸੀਰੀਆ ਵਿਚ ਪਿਛਲੇ 14 ਸਾਲਾਂ ਦੇ ਸੰਘਰਸ਼ ਤੋਂ ਬਾਅਦ ਸਭ ਤੋਂ ਘਾਤਕ ਹਿੰਸਾ ਦੇਖਣ ਨੂੰ ਮਿਲੀ ਹੈ। ਸੀਰੀਆ ਦੀ ਨਵੀਂ ਸਰਕਾਰ ਅਤੇ ਸੱਤਾ ਤੋਂ ਬੇਦਖਲ ਕੀਤੇ ਗਏ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸਮਰਥਕਾਂ ਵਿਚਕਾਰ ਦੋ ਦਿਨਾਂ ਵਿਚ ਭਿਆਨਕ ਝੜਪਾਂ ਹੋਈਆਂ, ਜਿਸ ਵਿਚ ਹੁਣ ਤੱਕ 600 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਯੁੱਧ ਨਿਗਰਾਨੀ ਸਮੂਹ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧਦੀਆਂ ਝੜਪਾਂ ਨੇ ਸੀਰੀਆ ਦੀ ਨਵੀਂ ਸਰਕਾਰ ਲਈ ਇੱਕ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ, ਜਿਸ ਨੇ ਤਿੰਨ ਮਹੀਨੇ ਪਹਿਲਾਂ ਅਸਦ ਨੂੰ ਬਾਗੀਆਂ ਵੱਲੋਂ ਬੇਦਖਲ ਕਰਨ ਤੋਂ ਬਾਅਦ ਸੱਤਾ ਸੰਭਾਲੀ ਸੀ। 14 ਸਾਲ ਪਹਿਲਾਂ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਇਹ ਸੀਰੀਆ ਵਿੱਚ ਹਿੰਸਾ ਦੀਆਂ ਸਭ ਤੋਂ ਘਾਤਕ ਘਟਨਾਵਾਂ ਵਿੱਚੋਂ ਇੱਕ ਹੈ।

Total Views: 6 ,
Real Estate