ਟੋਰਾਂਟੋ ( ਬਲਜਿੰਦਰ ਸੇਖਾ)- ਬੈਂਕ ਆਫ ਕੈਨੇਡਾ ਤੇ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੀ, ਜੋ ਕਿ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਵਜੋਂ ਇਸ ਐਤਵਾਰ ਨੂੰ ਜਸਟਿਨ ਟਰੂਡੋ ਦੀ ਥਾਂ ਲੈ ਸਕਦੇ ਹਨ, ਨੇ ਕਿਹਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਭਾਰਤ ਨਾਲ ਵਪਾਰਕ ਸਬੰਧਾਂ ਨੂੰ “ਮੁੜ ਤੋ ਮਜ਼ਬੂਤ ਕਰਨਗੇ।ਮੰਗਲਵਾਰ ਨੂੰ ਅਮਰੀਕਾ ਦੁਆਰਾ ਕੈਨੇਡਾ ‘ਤੇ ਲਗਾਏ ਗਏ ਟੈਰਿਫਾਂ ਬਾਰੇ ਕੈਲਗਰੀ, ਅਲਬਰਟਾ ਵਿੱਚ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ, ਕਾਰਨੀ ਨੇ ਕਿਹਾ, “ਕੈਨੇਡਾ ਜੋ ਕਰਨਾ ਚਾਹੁੰਦਾ ਹੈ ਉਹ ਹੈ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਸਾਡੇ ਵਪਾਰਕ ਸਬੰਧਾਂ ਨੂੰ ਵਿਭਿੰਨ ਬਣਾਉਣਾ ਅਤੇ ਭਾਰਤ ਨਾਲ ਸਬੰਧਾਂ ਨੂੰ ਦੁਬਾਰਾ ਚੰਗੇ ਬਣਾਉਣ ਦੇ ਲੋੜ ਹੈ ।”ਉਸ ਵਪਾਰਕ ਸਬੰਧ ਦੇ ਆਲੇ-ਦੁਆਲੇ ਕਦਰਾਂ-ਕੀਮਤਾਂ ਦੀ ਸਾਂਝੀ ਭਾਵਨਾ ਹੋਣੀ ਚਾਹੀਦੀ ਹੈ ਅਤੇ ਜੇਕਰ ਮੈਂ ਪ੍ਰਧਾਨ ਮੰਤਰੀ ਬਣਦਾ ਹਾਂ, ਤਾਂ ਮੈਂ ਇਸਨੂੰ ਚੰਗੇ ਬਣਾਉਣ ਦੇ ਮੌਕੇ ਦੀ ਉਡੀਕ ਵਿੱਚ ਹਾਂ,”ਮਾਰਕ ਕਾਰਨੀ, ਜੋ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਹਨ, ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਟਰੂਡੋ ਦੀ ਥਾਂ ਲੈਣ ਲਈ ਲੀਡਰਸ਼ਿਪ ਦੌੜ ਜਿੱਤਣ ਦੇ ਪੱਖ ਵਿੱਚ ਹਨ।ਇਸ ਐਤਵਾਰ ਨੂੰ ਪ੍ਰਕਿਰਿਆ ਪੂਰੀ ਹੋਣ ਵਾਲੀ ਹੈ। ਜਿਸ ਤੋਂ ਬਾਅਦ ਮਾਰਕ ਕਾਰਨੀ ਉਸ ਸਮੇਂ ਲਿਬਰਲ ਨੇਤਾ ਬਣ ਜਾਣ ਦੀ ਪੂਰੀ ਸੰਭਾਵਨਾ ਹੈ । ਅਗਲੇ ਹਫ਼ਤੇ ਉਹ ਜਸਟਿਨ ਟਰੂਡੋ ਦੀ ਥਾਂ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ ।
ਕੈਨੇਡਾ ਭਾਰਤ ਨਾਲ ਆਪਣੇ ਸੰਬੰਧਾਂ ਨੂੰ ਮੁੜ ਮਜ਼ਬੂਤ ਕਰੇਗਾ- ਮਾਰਕ ਕਾਰਨੀ
Total Views: 409 ,
Real Estate


















