ਨੇਪਾਲ ਦੇ ਕਾਠਮੰਡੂ ਵਿਚ ਭੂਚਾਲ ਦੇ ਝਟਕੇ

ਨੇਪਾਲ ਦੀ ਰਾਜਧਾਨੀ ਕਾਠਮੰਡੂ ਨੇੜੇ ਸ਼ੁੱਕਰਵਾਰ ਵੱਡੇ ਤੜਕੇ 6.1 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਉਂਝ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਫੌਰੀ ਕੋਈ ਖ਼ਬਰ ਨਹੀਂ ਹੈ।ਕੌਮੀ ਭੂਚਾਲ ਮੋਨੀਟਰਿੰਗ ਤੇ ਰਿਸਰਚ ਕੇਂਦਰ ਮੁਤਾਬਕ ਤੜਕੇ 2:51 ਵਜੇ ਕਾਠਮੰਡੂ ਤੁੋਂ 65 ਕਿਲੋਮੀਟਰ ਪੂਰਬ ਵੱਲ ਸਿੰਧੂਪਾਲਚੌਕ ਵਿਚ ਕੋਦਾਰੀ ਹਾਈਵੇਅ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਰਿਕਟਰ ਸਕੇਲ ’ਤੇ ਪੈਮਾਇਸ਼ 6.1 ਮਾਪੀ ਗਈ। ਭੂਚਾਲ ਦੇ ਝਟਕੇ ਕਾਠਮੰਡੂ ਵਾਦੀ ਤੇ ਨੇੜਲੇ ਇਲਾਕਿਆਂ ਵਿਚ ਵੀ ਆਏ।

Total Views: 332 ,
Real Estate