ਏਅਰ ਇੰਡੀਆ ਨੇ ਇਜ਼ਰਾਈਲ-ਹਮਾਸ ਯੁੱਧ ਕਾਰਨ ਪਿਛਲੇ ਸਾਲ ਅਗਸਤ ‘ਚ ਆਪਣੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ ਪਰ ਹੁਣ ਕੰਪਨੀ 2 ਮਾਰਚ ਤੋਂ ਤੇਲ ਅਵੀਵ ਲਈ ਫਿਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ। ਏਅਰਲਾਈਨ ਨੇ ਬੁੱਧਵਾਰ ਨੂੰ ਕਿਹਾ ਕਿ ਨਵੀਂ ਦਿੱਲੀ ਤੋਂ ਤੇਲ ਅਵੀਵ, ਇਜ਼ਰਾਈਲ ਲਈ 5 ਹਫਤਾਵਾਰੀ ਉਡਾਣਾਂ ਚਲਾਈਆਂ ਜਾਣਗੀਆਂ। ਏਅਰਲਾਈਨ ਆਪਣੇ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਨੂੰ ਰੂਟ ‘ਤੇ ਤਾਇਨਾਤ ਕਰੇਗੀ, ਜਿਸ ਵਿਚ ਬਿਜ਼ਨਸ ਕਲਾਸ ਵਿਚ 18 ਫਲੈਟ ਬੈੱਡ ਅਤੇ ਇਕਾਨਮੀ ਕਲਾਸ ਵਿਚ 238 ਸੀਟਾਂ ਹੋਣਗੀਆਂ। ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ ਅਤੇ ਐਤਵਾਰ ਨੂੰ ਨਾਨ-ਸਟਾਪ ਫਲਾਈਟਾਂ ਚਲਾਈਆਂ ਜਾਣਗੀਆਂ।
Total Views: 1 ,
Real Estate