ਸਭ ਤੋਂ ਵੱਡੀ ਮਨੁੱਖੀ ਸਭਾ ਵਜੋਂ ਜਾਣਿਆ ਜਾਂਦਾ 45 ਰੋਜ਼ਾ ਮਹਾਕੁੰਭ ਭਲਕੇ 13 ਜਨਵਰੀ ਨੂੰ ਪੋਹ ਦੀ ਪੁੰਨਿਆ ਮੌਕੇ ਸੰਗਮ (ਗੰਗਾ, ਯਮੁਨ ਤੇ ਸਰਸਵਤੀ ਨਦੀਆਂ) ਨੇੜੇ ਪਹਿਲੇ ਪ੍ਰਮੁੱਖ ਧਾਰਮਿਕ ਕਾਰਜ ਜਾਂ ‘ਸ਼ਾਹੀ ਇਸ਼ਨਾਨ’ ਨਾਲ ਸ਼ੁਰੂ ਹੋਵੇਗਾ। ਮੌਜੂਦਾ ਕੁੰਭ 12 ਸਾਲਾਂ ਮਗਰੋਂ ਹੋਣ ਜਾ ਰਿਹਾ ਹੈ ਹਾਲਾਂਕਿ ਸਾਧ-ਸੰਤਾਂ ਅਨੁਸਾਰ 144 ਸਾਲ ਮਗਰੋਂ ਗ੍ਰਹਿਆਂ ’ਚ ਤਬਦੀਲੀ ਹੋ ਰਹੀ ਹੈ ਜਿਸ ਕਾਰਨ ਇਸ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਦਾ ਦਾਅਵਾ ਹੈ ਕਿ ਇਸ ਮੌਕੇ 35 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਪੁੱਜਣ ਦੀ ਉਮੀਦ ਹੈ ।
Total Views: 282 ,
Real Estate



















