ਪਿੰਡ ਰਿਆ ਦੇ ਇਕ ਨੌਜਵਾਨ ਨੂੰ ਅਮਰੀਕਾ ਦੇ ਸ਼ਹਿਰ ਵੇਕਰਫ਼ੀਲਡ ਵਿਖੇ ਇਕ ਰਿਸ਼ਤੇਦਾਰ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਇਸ ਸਬੰਧੀ ਅੱਜ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਦਸਿਆ ਕਿ ਉਸ ਦਾ ਭਰਾ ਜਤਿੰਦਰ ਸਿੰਘ ਕਰੀਬ 7 ਸਾਲ ਤੋਂ ਅਮਰੀਕਾ ’ਚ ਰਹਿ ਰਿਹਾ ਸੀ। ਜੋ ਯਾਰਡ ’ਚ ਅਪਣਾ ਟਰੱਕ ਖੜਾ ਕਰ ਕੇ ਘਰ ਵਾਪਸ ਜਾਣ ਲੱਗਿਆ ਸੀ ਤਾਂ ਵੀਰਵਾਰ ਨੂੰ ਉਸ ਦੇ ਕਰੀਬੀ ਰਿਸ਼ਤੇਦਾਰ ਨੇ ਕਿਸੇ ਗੱਲੋਂ ਤਕਰਾਰ ਹੋਣ ਕਰ ਕੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਮ੍ਰਿਤਕ ਅਪਣੇ ਪਿੱਛੇ ਇਕ ਬੇਟੀ ਅਤੇ ਪਤਨੀ ਨੂੰ ਛੱਡ ਗਿਆ।ਦੱਸਣਯੋਗ ਹੈ ਕਿ ਮ੍ਰਿਤਕ ਦੀ ਪਤਨੀ ਅਤੇ ਬੇਟੀ ਪਿਛਲੇ ਸਾਲ ਹੀ ਅਮਰੀਕਾ ਪੁੱਜੇ ਸਨ।
Total Views: 232 ,
Real Estate




















