ਅਮਰੀਕਾ ਦੇ ਲੂਸਿਆਨਾ ਰਾਜ ਦੇ ਨਿਊ ਆਲਿਅੰਸ ਸ਼ਹਿਰ ਵਿੱਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਉਪਰ ਇੱਕ ਪਿੱਕ ਅਪ ਟਰੱਕ ਚੜ੍ਹਾ ਦਿੱਤਾ । ਜਿਸ ਕਾਰਨ 10 ਲੋਕਾਂ ਦੀ ਮੌਤ ਅਤੇ 35 ਵਿਅਕਤੀ ਜਖ਼ਮੀ ਹੋ ਗਏ।
ਇਹ ਘਟਨਾ ਸਥਾਨਕ ਸਮੇਂ ਮੁਤਾਬਿਕ ਸਵੇਰੇ 3:15 ਵਜੇ ਦੀ ਹੈ ਜਦੋਂ ਇੱਕ ਟਰੱਕ ਨੇ ਲੋਕਾਂ ਨੂੰ ਟੱਕਰ ਮਾਰੀ ਤੇ ਉਹ ਦੂਰ ਜਾ ਡਿੱਗੇ , ਫਿਰ ਟਰੱਕ ਵਿੱਚੋਂ ਇੱਕ ਵਿਅਕਤੀ ਉਤਰਿਆ ਤੇ ਉਸਨੇ ਫਾਇਰਿੰਗ ਕਰ ਦਿੱਤੀ , ਜਿਹੜਾ ਖੁਦ ਵੀ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਮਰ ਗਿਆ ।
ਬਾਰਬਨ ਸਟਰੀਟ ਵਿੱਚ ਹੋਏ ਇਸ ਹਮਲੇ ਨੂੰ ਮੇਅਰ ਨੇ ‘ਅਤਿਵਾਦੀ ਘਟਨਾ’ ਕਰਾਰ ਦਿੱਤਾ ਹੈ । ਪ੍ਰੰਤੂ ਐਫ ਬੀ ਆਈ ਦੇ ਏਜੰਟ ਨੇ ਕਿਹਾ ਇਹ ‘ਅਤਿਵਾਦੀ ਘਟਨਾ’ ਨਹੀਂ ।
ਹਾਲਾਂਕਿ ਐਫਬੀਆਈ ਇਸ ਘਟਨਾ ਦੀ ਜਾਂਚ ਉਸੇ ਤਰੀਕੇ ਨਾਲ ਕਰ ਰਹੀ ਹੈ ਜਿਵੇਂ ਅਤਿਵਾਦ ਨਾਲ ਸਬੰਧਿਤ ਘਟਨਾਵਾਂ ਦੀ ਜਾਂਚ ਕਰਦੀ ਹੈ।
Total Views: 198 ,
Real Estate



















