ਬਠਿੰਡਾ(PNO)- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋ ਮਿਤੀ 20 –12–2024 ਨੂੰ ਦੇਰ ਸਾਮ ਪੀ.ਸੀ.ਐਸ. ( ਕਾਰਜਕਾਰੀ ਸਾਖਾ) ਦਾ ਰਜਿਸਟਰ ਏ –2 ਦੀਆ 21 ਪੋਸਟਾਂ ਅਤੇ ਰਜਿਸਟਰ ਸੀ ਦੀਆ 5 ਪੋਸਟਾਂ ਦਾ ਨਤੀਜਾ ਐਲਾਨਿਆ ਗਿਆ । ਪਿੰਡ ਪੂਹਲਾ ਦੇ ਗੁਰਕਿਰਨ ਦੀਪ ਸਿੰਘ ਸਿੱਧੂ ਨੇ ਸੂਬੇ ਭਰ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਮ ਰੌਸਨ ਕੀਤਾ ਹੈ । ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ 14 ਜੁਲਾਈ 2024 ਨੂੰ ਕੁੱਲ 26 ਪੋਸਟਾਂ ਲਈ ਸਕਰੀਨਿੰਗ ਟੈਸਟ ਲਿਆ ਸੀ ਜਿਸ ਵਿੱਚ ਮੈਰਿਟ ਦੇ ਅਧਾਰ ਤੇ ਪ੍ਰੀਖਿਆਰਥੀਆ ਦੇ ਸਰਵਿਸ ਰਿਕਾਰਡ ਦੀ ਵੈਰੀਫਿਕੇਸਨ ਕਰਕੇ ਮਿਤੀ 17-12-2024 ਤੋ ਮਿਤੀ 20-12-2024 ਤੱਕ ਉਮੀਦਵਾਰਾਂ ਦੀਆ ਇੰਟਰਵਿਊ ਲਈਆ ਜਾ ਰਹੀਆ ਸਨ । ਗੁਰਕਿਰਨ ਦੀਪ ਸਿੰਘ , ਇਸ ਸਮੇਂ ਆਬਕਾਰੀ ਤੇ ਕਰ ਵਿਭਾਗ ਵਿੱਚ ਬਤੌਰ ਸੁਪਰਡੈਂਟ, ਬਠਿੰਡਾ ਵਿਖੇ ਸੇਵਾ ਨਿਭਾਅ ਰਹੇ ਹਨ । ਉੁਹਨਾ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ ਅਤੇ
ਇਸ ਪ੍ਰੀਖਿਆ ਵਿੱਚ ਉਹਨਾ ਦੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਤੋ ਇਲਾਵਾ ਦਫਤਰ ਦੇ ਸਹਿਕਰਮੀਆ ਦਾ ਵੀ ਯੋਗਦਾਨ ਰਿਹਾ ਹੈ । ਇਸ ਸਮੇ ਉਹਨਾਂ ਦੇ ਭਰਾ , ਵੈਟਰਨਰੀ ਇੰਸਪੈਕਟਰ , ਇੰਦਰਜੀਤ ਸਿੰਘ ਜ਼ੋਤੀ , ਆਬਕਾਰੀ ਇੰਸਪੈਕਟਰ ਸ੍ਰੀ ਕੁਲਵਿੰਦਰ ਸਿੰਘ ਕੈਲੇ , ਸ੍ਰੀ ਰਣਧੀਰ ਸਿੰਘ ਲੇਖਾਕਾਰ , ਸ੍ਰੀ ਪਰਵਾਜ ਪਾਲ ਸਿੰਘ ਲੇਖਾਕਾਰ ਅਤੇ ਸ੍ਰੀ ਸਿਕੰਦਰ ਸਿੰਘ ਤੇ ਰਿਸਤੇਦਾਰਾ ਨੇ ਮੂੰਹ ਮਿੱਠਾ ਕਰਕੇ ਵਧਾਈਆ ਦਿੱਤੀਆ ।
ਪਿੰਡ ਪੂਹਲਾ ਦੇ ਗੁਰਕਿਰਨ ਦੀਪ ਨੇ ਪੀ.ਸੀ.ਐਸ. ਪ੍ਰੀਖਿਆ ਵਿੱਚ ਸੂਬੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ
Total Views: 345 ,
Real Estate



















