ਕ੍ਰਦ੍ਰਜ਼ ਗੁਰਘਰ ਵਿੱਖੇ ਦਿਵਾਲੀ ਧੂੰਮਧਾਮ ਨਾਲ ਮਨਾਈ ਗਈ।

ਕ੍ਰਦ੍ਰਜ਼ (ਕੈਲੇਫੋਰਨੀਆਂ) ਨੀਟਾ ਮਾਛੀਕੇ /nfo ਕੁਲਵੰਤ ਧਾਲੀਆਂ- ਲਾਈਟਾਂ ਦਾ ਤਿਉਹਾਰ ਦਿਵਾਲੀ ਅਤੇ ਬੰਦੀ ਛੋੜ ਦੁਨੀਆਂ ਭਰ ਵਿੱਚ ਧੂਮਧਾਮ ਨਾਲ ਮਨਾਇਆ ਗਿਆ।ਇਸੇ ਕੜੀ ਤਹਿਤ ਫਰਿਜ਼ਨੋ ਦੇ ਲਾਗਲੇ ਸ਼ਹਿਰ ਕ੍ਰਦ੍ਰਜ਼ ਦੇ ਗੁਰੂ ਘਰ ਵਿਖੇ ਦਿਵਾਲੀ ਅਤੇ ਬੰਦੀ ਛੋੜ ਮੌਕੇ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਮੌਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਪਰਮਪਾਲ ਸਿੰਘ ਨੇ ਵੀ ਹਾਜ਼ਰੀ ਲਵਾਈ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਸੰਗਤਾਂ ਨੇ ਨਿਸ਼ਾਨ ਸਹਿਬ ਲਾਗੇ ਦੀਵੇ ਜਗਾਕੇ ਦੀਵਾਲੀ ਮਨਾਈ। ਉਪਰੰਤ ਫਾਇਰਵਰਕਸ (ਪਟਾਕਿਆ) ਦੇ ਦਿਲਕਸ਼ ਨਜ਼ਾਰਿਆਂ ਦਾ ਸੰਗਤ ਨੇ ਅਨੰਦ ਮਾਣਿਆ। ਇਸ ਮੌਕੇ ਉੱਘੇ ਫਾਰਮਰ ਚਰਨਜੀਤ ਸਿੰਘ ਬਾਠ, ਫਾਰਮਰ ਅਜੀਤ ਸਿੰਘ ਗਿੱਲ, ਅਵਤਾਰ ਗਿੱਲ ਅਤੇ ਗੁਰੂ ਘਰ ਦੀ ਕਮੇਟੀ ਨੇ ਸੰਗਤ ਨੂੰ ਦਿਵਾਲੀ ਅਤੇ ਬੰਦੀਛੋੜ ਦਿਵਸ ਦੀ ਵਧਾਈ ਦਿੱਤੀ।

 

Total Views: 392 ,
Real Estate