ਅਮਰੀਕਾ ‘ਚ ਸਿੱਖ ਪਰਿਵਾਰ ਦੇ 4 ਜੀਆਂ ਦਾ ਕਤਲ

ਅਮਰੀਕਾ ਵਿਚ ਇਕ ਸਿੱਖ ਪਰਿਵਾਰ ਦੇ 4 ਵਿਅਕਤੀਆਂ ਦੀ ਗੋਲੀ ਮਾਰਕੇ ਕਤਲ ਕਰ ਦਿੱਤੇ ਜਾਣ ਦੀਆਂ ਖ਼ਬਰਾਂ ਹਨ। ਘਟਨਾ ਅਮਰੀਕਾ ਦੇ ਸਿਨਸਿਨਾਟੀ ਵਿਚ ਵਾਪਰੀ ਜਿੱਥੇ ਐਤਵਾਰ ਦੀ ਰਾਤ ਨੂੰ ਇਕ ਪਰਿਵਾਰ ਦੇ 4 ਮੈਂਬਰਾਂ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਵਿਚ 4 ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ। ਪੁਲਿਸ ਅਨੁਸਾਰ ਇਹ ਘਟਨਾ ਐਤਵਾਰ ਦੀ ਰਾਤ 10 ਵਜੇ ਦੀ ਹੈ। ਪੁਲਿਸ ਅਨੁਸਾਰ ਕਿਸੇ ਵਿਅਕਤੀ ਨੇ 911 ਉਤੇ ਫੋਨ ਕਰਕੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਉਤਰੀ ਸਿਨਸਿਨਾਟੀ ਵਿਚ ਸਥਿਤ ਇਸ ਕੰਪਲੈਕਸ ਵਿਚ ਪਹੁੰਚੀ ਤਾਂ ਇਕ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਫਰਸ ਉਤੇ ਪਈਆਂ ਸਨ। ਇਹ ਵੀ ਦੱਸਿਆ ਗਿਆ ਕਿ ਜਦੋਂ ਵਿਅਕਤੀ ਨੇ ਇਸ ਘਟਨਾ ਸਬੰਧੀ ਫੋਨ ਉਤੇ ਜਾਣਕਾਰੀ ਦਿੱਤੀ ਤਾਂ ਉਹ ਬਹੁਤ ਘਬਰਾਇਆ ਹੋਇਆ ਸੀ ਅਤੇ ਇਹ ਬੋਲ ਰਿਹਾ ਸੀ ਕਿ ਫਰਸ ਉਤੇ ਪਏ ਹੋਏ ਹਨ ਅਤੇ ਉਨ੍ਹਾਂ ਸਭ ਦਾ ਖੂਨ ਨਿਕਲ ਰਿਹਾ ਹੈ।
ਪੁਲਿਸ ਨੇ ਕਿਹਾ ਕਿ ਇਸ ਘਟਨਾ ਸਬੰਧੀ ਕਿਸੇ ਨਤੀਜੇ ਉਤੇ ਪਹੁੰਚਣ ਲਈ ਅਜੇ ਜਲਦਬਾਜੀ ਹੋਵੇਗੀ।

Total Views: 47 ,
Real Estate