ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ’ਚ ‘ਭਾਰਤੀ ਖ਼ੁਫ਼ੀਆ ਵਿਭਾਗ ਦੇ ਸਾਬਕਾ ਅਫ਼ਸਰ’ ਬਾਰੇ ਅਮਰੀਕਾ ਨੇ ਕੀਤੇ ਖ਼ੁਲਾਸੇ

ਅਮਰੀਕਾ ਦੇ ਨਿਆਂ ਵਿਭਾਗ ਨੇ ਇੱਕ ਅਮਰੀਕੀ ਨਾਗਰਿਕ ਦੇ ਕਤਲ ਦੀ ਸਾਜਿਸ਼ ਵਿੱਚ ਭਾਰਤ ਸਰਕਾਰ ਦੇ ਇੱਕ ਸਾਬਕਾ ਅਧਿਕਾਰੀ ’ਤੇ ਇਲਜ਼ਾਮ ਤੈਅ ਕੀਤੇ ਹਨ।ਉਕਤ ਮੁਲਜ਼ਮ ਦੀ ਪਛਾਣ ਵਿਕਾਸ ਯਾਦਵ ਵਜੋਂ ਹੋਈ ਹੈ।ਨਿਆਂ ਵਿਭਾਗ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਯਾਦਵ ਹਾਲੇ ਫਰਾਰ ਹੈ।ਐੱਫਬੀਆਈ ਨੇ ਵਿਕਾਸ ਯਾਦਵ ਦੀ ਗ੍ਰਿਫ਼ਤਾਰੀ ਲਈ ਪੋਸਟਰ ਵੀ ਜਾਰੀ ਕੀਤਾ ਹੈ।ਇਸ ਪੋਸਟਰ ਵਿੱਚ ਵਿਕਾਸ ਯਾਦਵ ਦਾ ਜਨਮ ਸਥਾਨ ਪ੍ਰਾਨਪੁਰਾ, ਹਰਿਆਣਾ ਲਿਖਿਆ ਗਿਆ ਹੈ।ਇਸ ਪੋਸਟਰ ਮੁਤਾਬਕ ਵਿਕਾਸ ਯਾਦਵ ਨੂੰ ‘ਵਿਕਾਸ’ ਤੇ ‘ਅਮਾਨਤ’ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।ਮੀਡੀਆ ਰਿਪੋਰਟਾਂ ਵਿੱਚ ਜੋ ਅਮਰੀਕੀ ਨਾਗਰਿਕ ਨਿਸ਼ਾਨੇ ਉੱਤੇ ਸੀ ਉਸ ਦੀ ਪਛਾਣ ਗੁਰਪਤਵੰਤ ਸਿੰਘ ਪੰਨੂ ਵਜੋਂ ਹੋਈ ਸੀ।ਵੀਰਵਾਰ ਨੂੰ ਬੋਲਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਜਿਸ ਵਿਅਕਤੀ ਦੀ ਇਸ ਮਾਮਲੇ ਵਿੱਚ ਪਛਾਣ ਕੀਤੀ ਗਈ ਹੈ ਉਹ ਹੁਣ ਭਾਰਤ ਸਰਕਾਰ ਲਈ ਕੰਮ ਨਹੀਂ ਕਰਦਾ ਹੈ।17 ਅਕਤੂਬਰ ਨੂੰ ਅਮਰੀਕੀ ਅਦਾਲਤ ‘ਚ ਵਿਕਾਸ ਯਾਦਵ ਉੱਤੇ ਕਤਲ ਦੀ ਸਾਜਿਸ਼ (ਮਰਡਰ ਫਾਰ ਹਾਇਰ) ਤੇ ਪੈਸਿਆਂ ਦੀ ਧਾਂਦਲੀ ਦੇ ਵੀ ਇਲਜ਼ਾਮ ਤੈਅ ਹੋਏ ਹਨ।

Total Views: 69 ,
Real Estate