ਸ੍ਰੀ ਕਰਤਾਰਪੁਰ ਕੋਰੀਡੋਰ ਤੋਂ ਦੂਰਬੀਨ ਹਟਾਈ

ਡੇਰਾ ਬਾਬਾ ਨਾਨਕ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਭਾਰਤ ਵਾਲੇ ਪਾਸਿਓਂ ਦੂਰਬੀਨ ਸੇਵਾ ਬਿਨਾਂ ਕਾਰਣ ਦੱਸੇ ਹਟਾ ਲਏ ਜਾਣ ਕਾਰਨ ਸੰਗਤ ਬਿਨਾ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਮੁੜ ਜਾਰਨ ਕਾਰਨ ਨਿਰਾਸ਼ ਦੇਖੀ ਜਾ ਰਹੀ ਹੈ। ਕਰਤਾਰਪੁਰ ਕੌਰੀਡੋਰ ਤੇ ਦਰਸ਼ਨ ਲਈ ਆਏ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਇਹ ਦੂਰਬੀਨ ਪਾਕਿਸਤਾਨ ਵਾਲੇ ਪਾਸੇ ਦਰਖਤ ਆਦਿ ਵੱਧ ਜਾਣ ਕਾਰਨ ਹਟਾਈ ਗਈ ਹੈ ਪਰ ਇਹ ਕੋਈ ਵਾਜਿਬ ਕਾਰਨ ਨਹੀਂ ਲੱਗਦਾ। ਉਹਨਾਂ ਮੰਗ ਕੀਤੀ ਕਿ ਦੂਰਬੀਨ ਸੇਵਾ ਮੁੜ ਤੋਂ ਸ਼ੁਰੂ ਕੀਤੀ ਜਾਏ ਤਾਂ ਜੋ ਸ਼ਰਧਾਲੂ ਇਧਰ ਵਾਲੇ ਪਾਸਿਓਂ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ‌।
Total Views: 356 ,
Real Estate