ਜਪਾਨ ਵਿੱਚ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਪਰ 46 ਸਾਲ ਤੱਕ ਦਿੱਤੀ ਨਹੀਂ ਗਈ।88 ਸਾਲਾ ਇਹ ਵਿਅਕਤੀ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਮੌਤ ਦੀ ਸਜ਼ਾ ਦੇ ਇੰਤਜ਼ਾਰ ਵਿੱਚ ਜੇਲ੍ਹ ਵਿੱਚ ਰਹਿਣ ਵਾਲਾ ਵਿਅਕਤੀ ਬਣਿਆ।
46 ਸਾਲਾਂ ਬਾਅਦ ਬਰੀ ਕਰਨ ਦਾ ਇਹ ਫ਼ੈਸਲਾ ਉਦੋਂ ਆਇਆ ਜਦੋਂ ਇਹ ਸਾਬਿਤ ਹੋਇਆ ਕਿ ਉਨ੍ਹਾਂ ਵਿਰੁੱਧ ਵਰਤੇ ਗਏ ਸਬੂਤ ਝੂਠੇ ਸਨ।ਇਵਾਓ ਹਕਾਮਾਦਾ, ਜੋ ਲਗਭਗ ਅੱਧੀ ਸਦੀ ਤੋਂ ਮੌਤ ਦੀ ਸਜ਼ਾ ਕੱਟ ਰਹੇ ਸੀ, ਨੂੰ 1968 ਵਿੱਚ ਆਪਣੇ ਬੌਸ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਨਾਬਾਲਿਗ ਬੱਚਿਆਂ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ।
ਹਾਲ ਹੀ ਵਿਚ ਸ਼ੱਕ ਜਤਾਇਆ ਗਿਆ ਸੀ ਕਿ ਉਨ੍ਹਾਂ ਖ਼ਿਲਾਫ਼ ਵਰਤੇ ਗਏ ਸਬੂਤ, ਜਿਸ ਕਾਰਨ ਉਨ੍ਹਾਂ ਨੂੰ ਚਾਰ ਲੋਕਾਂ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ, ਉਹ ਜਾਂਚਕਰਤਾਵਾਂ ਵਲੋਂ ਘੜੇ ਗਏ ਸਨ।ਇਸਦੇ ਕਾਰਨ ਹਕਾਮਾਦਾ ਦੇ ਮੁਕੱਦਮੇ ਨੂੰ ਮੁੜ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਸੀ।ਜੇਲ੍ਹ ‘ਚ ਬਿਤਾਏ 46 ਸਾਲਾਂ ਨੇ ਹਾਕਮਾਦਾ ਦੀ ਮਾਨਸਿਕ ਸਿਹਤ ‘ਤੇ ਕਾਫੀ ਨਾਕਾਰਤਮਕ ਅਸਰ ਪਾਇਆ ਸੀ।ਇਥੋਂ ਤੱਕ ਕਿ ਉਹ ਸੁਣਵਾਈ ਵਿਚ ਹਾਜ਼ਰ ਹੋਣ ਦੇ ਯੋਗ ਨਹੀਂ ਸਨ ਜਿੱਥੇ ਉਨ੍ਹਾਂ ਨੂੰ ਬਰੀ ਕੀਤਾ ਜਾਣਾ ਸੀ।
ਲੰਬੀ ਕਾਨੂੰਨੀ ਲੜਾਈ ਹੋਣ ਕਰਕੇ ਇਸ ਮੁਕੱਦਮੇ ਨੂੰ ਸ਼ੁਰੂ ਕਰਨ ਲਈ ਪਿਛਲੇ ਸਾਲ ਤੱਕ ਦਾ ਸਮਾਂ ਲੱਗਾ। ਅਦਾਲਤ ਨੇ ਵੀਰਵਾਰ ਸਵੇਰ ਆਪਣਾ ਫੈਸਲਾ ਸੁਣਾਇਆ।ਹੁਣ ਮੁਕੱਦਮਾ ਅਤੇ ਹਾਕਾਮਦਾ ਦੀ ਬੇਗੁਨਾਹੀ ਕੱਪੜਿਆਂ ’ਤੇ ਮਿਲੇ ਲਾਲ ਖੂਨ ਦੇ ਧੱਬਿਆਂ ਤੇ ਟਿਕੀ ਸੀ। ਬਚਾਅ ਪੱਖ ਨੇ ਸਵਾਲ ਚੁੱਕਿਆ ਕਿ ਇਹ ਦਾਗ਼ ਪੁਰਾਣੇ ਕਿਵੇਂ ਹੋਏ।ਉਨ੍ਹਾਂ ਦੱਸਿਆ ਕਿ ਸਾਲਾਂ ਬਾਅਦ ਵੀ ਖੂਨ ਦੇ ਧੱਬੇ ਲਾਲ ਹੀ ਹਨ ਅਤੇ ਗੂੜ੍ਹੇ ਨਹੀਂ ਹੋਏ, ਇਥੋਂ ਤੱਕ ਕਿ ਸੋਇਆਬੀਨ ਪੇਸਟ ‘ਚ ਡੁਬੇ ਰਹਿਣ ਦੇ ਮਗਰੋਂ ਵੀ ਉਨ੍ਹਾਂ ਤੇ ਕੋਈ ਅਸਰ ਨਹੀਂ ਪਿਆ ਜੋ ਸਾਬਿਤ ਕਰਦਾ ਹੈ ਕਿ ਸਬੂਤ ਘੜੇ ਗਏ ਸਨ।ਏਐਫਪੀ ਦੇ ਅਨੁਸਾਰ, ਫੈਸਲੇ ਵਿੱਚ ਪਾਇਆ ਗਿਆ ਕਿ “ਜਾਂਚਕਰਤਾਵਾਂ ਨੇ ਉਨ੍ਹਾਂ ‘ਤੇ ਖੂਨ ਪਾ ਕੇ ਕੱਪੜਿਆਂ ਨਾਲ ਛੇੜਛਾੜ ਕੀਤੀ” ਜਿਸ ਨੂੰ ਉਨ੍ਹਾਂ ਨੇ ਫਿਰ ਮਿਸੋ ਦੇ ਟੈਂਕ ਵਿੱਚ ਛੁਪਾ ਦਿੱਤਾ।ਹਕਾਮਾਦਾ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ।
ਮੌਤ ਦੀ ਸਜ਼ਾ ਦੇ ਇੰਤਜ਼ਾਰ ਵਿੱਚ 46 ਸਾਲ ਜੇਲ੍ਹ ਕੱਟ ਚੁੱਕਿਆ ਵਿਅਕਤੀ ਬੇਗੁਨਾਹ ਨਿਕਲਿਆ
Total Views: 79 ,
Real Estate