ਗੁਰਦਾਸ ਮਾਨ ਦੀ ਮੁਆਫ਼ੀ ਤੇ ਸੋਸ਼ਲ ਮੀਡੀਆ ਦੇ ਵਿਦਵਾਨਾਂ ਨੇ ਵਾਵਰੋਲਾ ਖੜ੍ਹਾ ਕਰਤਾ

ਸਿੱਖ ਧਰਮ ਦਾ ਫਲਸਫ਼ਾ ਹੀ ‘ਮਨ ਨੀਂਵਾ ਮੱਤ ਉੱਚੀ ਅਤੇ ਸਰਬਤ ਦੇ ਭਲਾ ‘ ਹੈ। ਗੁਰੂ ਸੰਗਤ ਕੋਲ ਕੋਈ ਦੁਸ਼ਮਣ ਵੀ ਨਿਮਾਣਾ ਬਣ ਕੇ ਆ ਜਾਵੇ ਉਹਨੂੰ ਮੁਆਫ਼ ਕਰਕੇ ਗਲੇ ਲਗਾਇਆ ਜਾਂਦਾ ਹੈ। ਹੁਣ ਗੁਰਦਾਸ ਮਾਨ ਨੇ ਬੀਤੇ ਸਮੇਂ ਆਪਣੇ ਵੱਲੋਂ ਕਿਸੇ ਵੀ ਸਥਿਤੀ ‘ਚ ਕੀਤੀਆਂ ਗਲਤੀਆਂ ਜਾਂ ਬਿਆਨਬਾਜ਼ੀ ਲਈ ਮੁਆਫ਼ੀ ਮੰਗੀ ਹੈ। ਤਾਂ ਫਿਰ ਸੋ਼ਸ਼ਲ ਮੀਡੀਆ ਤੇ ਵਾਵਰੋਲਾ ਕਾਹਦਾ ਖੜਾ ਅਖੇ , ‘ ਜੀ ਅਮਰੀਕਾ ਵਾਲੇ ਸ਼ੋਅ ਦੇ ਬਾਈਕਾਟ ਦੇ ਡਰੋ ਕੀਤਾ ।’

ਮੰਨ ਵੀ ਲਈਏ ਕਿ ਉਹਨਾ ਨੇ ਸ਼ੋਅ ਦੇ ਬਾਈਕਾਟ ਕਾਰਨ ਕੀਤਾ ਪਰ ਪਿਛਲੇ ਤਿੰਨ -ਚਾਰ ਸਾਲ ਤੋਂ ਰੈੱਡ ਐਫ਼ਐਮ ਤੋਂ ਦਿੱਤੀ ਇੰਟਰਵਿਊ ਅਤੇ ਉਹਦੇ ਮਗਰੋਂ ਇੱਕ ਲਾਈਵ ਸ਼ੋਅ ‘ਚ ਰੌਲਾ ਪਿਆ ਸੀ, ਕੀ ਉਹਦੇ ਤੋਂ ਮਗਰੋਂ ਪੰਜਾਬੀਆਂ ਨੇ ਉਹਦੇ ਗੀਤਾਂ ਨੂੰ ਸੁਣਨਾ ਬੰਦ ਕਰਤਾ ਸੀ , ਜਾਂ ਗੁਰਦਾਸ ਮਾਨ ਦਾ ਸਮਾਜਿਕ ਬਾਈਕਾਟ ਹੋ ਗਿਆ ਅਤੇ ਭੁੱਖਾ ਮਰਦਾ ਸੀ , ਇਸ ਟਕਰਾਅ ਨਾਲ ਫਰਕ ਜਰੂਰ ਪਿਆ ਸੀ ਪਰ ਐਨਾ ਵੀ ਨਹੀਂ ਕਿ ਉਹਦਾ ਕਾਰੋਬਾਰ ਠੱਪ ਹੋ ਜਾਂਦਾ । ਹੁਣ ਵੀ ਲੋਕਾਂ ਦੇ ਵਿਆਹਾਂ ‘ਚ ਉਹਦੇ ਪ੍ਰੋਗਰਾਮ ਚੱਲਦੇ ਹਨ ਅਤੇ ਉੱਥੇ ਸੈਂਕੜੇ ਲੋਕ ਹੁੰਦੇ ਹਨ । ਮੈਂ ਅਜਿਹੇ ਲੋਕਾਂ ਨੂੰ ਵੀ ਜਾਣਦਾ ਜਿਹੜੇ ਗੁਰਦਾਸ ਮਾਨ ਦਾ ਇਸ ਕਰਕੇ ਵਿਰੋਧ ਕਰਦੇ ਸਨ ਕਿ ਉਹ ਪੀਰਾਂ ਦੇ ਜਾਂਦਾ ਜਾਂ ਕੋਈ ਹੋਰ ਕਾਰਨ ਪਰ ਉਹੀਂ ਲੋਕ ਮੈਂ ਉਹਦੇ ਨਾਲ ਆਪਣੇ ਜਵਾਕਾਂ ਦੀਆਂ ਫੋਟੋਆਂ ਖਿਚਵਾਉਣ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਦੇ ਦੇਖੇ ਹਨ।
ਨਾਲੇ ਪੰਜਾਬੀ ਜਾਂ ਸਿੱਖ ਕੌਮ ਆਪਾਂ ਕਿਸੇ ਇੱਕ ਨਾਲ ਕਿੱਥੇ ਸਹਿਮਤ ਹੁੰਦੇ , ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਹੁਕਮਨਾਮਿਆਂ ਦੀ ਉਲੰਘਣਾ ਅਸੀਂ ਕਰਦੇ , ਜਿਹੜੇ ਲੋਕਾਂ ਨੂੰ ਪੰਥ ਛੇਕਿਆ ਉਹਨਾ ਨਾਲ ਸਾਝਾਂ ਰੱਖੀਆਂ ਸਾਡਾ ਵੀ ਸਵਾਰਥ ਹੈ।
ਜਦੋਂ ਰੌਲਾ ਪਿਆ ਤਾਂ ਮੈਂ ਵੀ ਗੁਰਦਾਸ ਮਾਨ ਬਾਰੇ ਲਿਖਿਆ ਅਤੇ ਰੇਡੀਓ ਤੇ ਸ਼ੋਅ ਕੀਤੇ ਸਨ ਮੈਨੂੰ ਇੱਕ ‘ਬੁੱਧੀਜੀਵੀ’ ਨੇ ਉਦੋਂ ਵੀ ਟੋਕਿਆ ਸੀ , ਉਦੋਂ ਮੇਰਾ ਤਰਕ ਸੀ ਕਿ ਗੁਰਦਾਸ ਨੇ ਭਾਵੇਂ ਜਾਣ ਕੇ ਭਾਵੇਂ ਗਲਤੀ ਨਾਲ , ਬੋਲਿਆ ਤਾਂ ਗਲਤ ਹੈ। ਪਰ ਜੇ ਅੱਜ ਉਹ ਮੁਆਫ਼ੀ ਮੰਗ ਰਿਹਾ ਤਾਂ ਫਿਰ ਵਧੀਆ ਗੱਲ ਹੈ ਨਿਮਾਣਾਪਣ ਹੈ ਉਹਦਾ , ਚਾਹੇ ਨਿੱਜੀ ਸਵਾਰਥ ਵੀ ਕਿਉਂ ਨਾ ਹੋਵੇ , ਆਪਣੇ ਲੋਕਾਂ ਨਾਲੋਂ ਟੁੱਟ ਕੇ ਜਿਉਣਾ ਔਖਾ ਤਾਂ ਹੁੰਦਾ ਹੀ । ਨਾਲੇ ਕੀਹਨੇ ਕਿਹੜੇ ਧਰਮ ਨੂੰ ਮੰਨਣਾ , ਕਿਹੜੇ ਡੇਰੇ ਜਾਂ ਪੀਰ ਦੇ ਜਾਣਾ ਉਹਦਾ ਨਿੱਜੀ ਮਸਲਾ , ਅਸੀਂ ਕਿਹੜਾ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ , ਕਿੰਨੀਆਂ ਵੰਡੀਆਂ ਤਾਂ ਸਾਡੇ ਵਿੱਚ ਨੇ । ਉਹਨੇ ਤਾਂ ਆਪਣੀ ਕੀਤੀਆਂ ਦੀ ਮੁਆਫ਼ੀ ਮੰਗੀ , ਪਰ ਅਸੀਂ ਕਦੇ ਇਮਾਨਦਾਰੀ ਨਾਲ ਅਜਿਹੀ ਮੁਆਫ਼ੀ ਮੰਗਦੇ ਹਾਂ ਜਿਹੜੀ ਗਲਤੀ ਅਸੀਂ ਕਰਦੇ ਅਤੇ ਕਰ ਵੀ ਰਹੇ ਹਾਂ।
ਮੈਨੂੰ ਲੱਗਦਾ ਕੁਝ ਗਿਣਤੀ ਦੇ ਬੰਦਿਆਂ ਨੂੰ ਧਰਮ ਦਾ ਠੇਕਾ ਛੱਡ ਦੇਣਾ ਚਾਹੀਦਾ , ਮੈਂ ਵੀ ਨਹੀਂ ਕਹਿੰਦਾ ਕਿ ਮਾਂ ਬੋਲੀ ਨੂੰ ਗੁਰਦਾਸ ਮਾਨ ਨੇ ਹੀ ਪ੍ਰਫਲਿਤ ਕੀਤਾ , ਪ੍ਰੰਤੂ ਉਹਦੇ ਗੀਤਾਂ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ , ਬੇਸ਼ੱਕ ਉਸਨੇ ਆਪਣੇ ਬਿਜਨਸ ਲਈ ਇਹ ਕੁਝ ਕੀਤਾ। ਪੰਜਾਬੀ ਸਿਨੇਮਾ ਨੂੰ ਖੜਾ ਕਰਨ ਵਿੱਚ ਉਹਦਾ ਯੋਗਦਾਨ ਕਿਵੇਂ ਭੁੱਲ ਸਕਦੇ, ‘ਦੇਸ ਹੋਇਆ ਪ੍ਰਦੇਸ਼ ਵਰਗੀਆਂ’ ਫਿਲਮਾਂ ਦਾ ਕਿੱਡਾ ਵੱਡਾ ਸੁਨੇਹਾ ਹੈ। ਅਸ਼ਲੀਲਤਾ ਉਹਦੇ ਗੀਤਾਂ ‘ਚ ਨਹੀਂ । ਫਿਰ ਅਸੀਂ ਲੈ ਦੇ ਕੇ ‘ਆਪਣਾ ਪੰਜਾਬ ਹੋਵੇ ਘਰਦੀ ਸ਼ਰਾਬ ਹੋਵੇ’ ਤੇ ਗੱਲ ਕਰਨ ਲੱਗ ਜਾਂਦੇ ਪਰ ਆਥਣ ਜੇ ਵੇਲੇ ਕਿੰਨੇ ਪ੍ਰਤੀਸ਼ਤ ਪੰਜਾਬੀਆਂ ਜਿਹੜੇ ਦਾਰੂ ਨਹੀਂ ਪੀਂਦੇ ਜਾਂ ਜਮਾਂ ਪਸੰਦ ਨਹੀਂ ਕਰਦੇ , ਗੱਲ ਸਿਰਫ਼ ਐਨੀ ਕੁ ਕਿ ਅਸੀਂ ਸੋਸ਼ਲ ਮੀਡੀਆ ਤੇ ਜਾਂ ਤਾਂ ਦਾਨਸ਼ਵਰ ਬਣ ਕੇ ਆਪਣੇ ਆਪ ਨੂੰ ਪੇਸ਼ ਕਰਦੇ ਜਾਂ ਫਿਰ ਲਾਈਲੱਗ ਬਣ ਕੇ ਕੁਝ ਅਜਿਹਾ ਬਿਰਤਾਂਤ ਸਿਰਜਦੇ ਜੀਹਦਾ ਕੁਝ ਲੋਕ ਸਾਰਾ ਕੁਝ ਸਮਝਦੇ ਹੋਏ ਵੀ ਵਿਰੋਧ ਨਹੀਂ ਕਰਦੇ , ਉਹਨਾ ਨੂੰ ਪਤਾ ਹੁੰਦਾ ਕਿ ਇੱਥੇ ਗਾਲਾਂ ਦੇਣ ਵਾਲਿਆਂ ਫੇਕ ਆਈਡੀ ਵਿਦਵਾਨਾਂ ਨਾਲ ਕਿਹੜਾ ਮੱਥਾ ਮਾਰੇ ।
Total Views: 22 ,
Real Estate