ਦੁਨੀਆਂ ਦਾ ਵਿਲੱਖਣ ਕਿਤਾਬਘਰ: ਐਕੂਆ ਐਲਟਾ -ਬਲਰਾਜ ਸਿੰਘ ਸਿੱਧੂ

Libreria Acqua Alta (translated bookstore high water)
ਵੈਨਿਸ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਇੱਕ ਕਿਤਾਬਾਂ ਦੀ ਦੁਕਾਨ ਹੈ ਜਿਸਨੂੰ ਐਕੂਆ ਐਲਟਾ ਲਾਇਬ੍ਰੇਰੀਆ ਕਿਹਾ ਜਾਂਦਾ ਹੈ। ਐਕੂਆ ਐਲਟਾ ਦਾ ਇਤਾਲਵੀ ਵਿੱਚ ਅਰਥ ਪਾਣੀ ਦਾ ਚੱੜਣਾ (high water) ਹੁੰਦਾ ਹੈ। ਵੈਨਿਸ ਸ਼ਹਿਰ ਪਾਣੀ ਵਿੱਚ ਬਣਿਆ ਹੋਣ ਕਰਕੇ ਅਕਸਰ  ਹੀ ਇੱਥੇ ਹੜ੍ਹ ਆਉਂਦੇ ਰਹਿੰਦੇ ਹਨ। ਬਹੁਤ ਮਰਤਬਾਂ ਇਹ ਦੁਕਾਨ ਵੀ ਪਾਣੀ ਨਾਲ ਭਰ ਜਾਂਦੀ ਰਹੀ ਸੀ ਤੇ ਕਿਤਾਬਾਂ  ਖਰਾਬ ਹੋ ਜਾਂਦੀਆਂ ਸਨ। ਫਿਰ ਇਸਦੇ ਮਾਲਕ ਨੇ ਪਾਣੀ ਨਾਲ ਨਜਿੱਠ ਦੀ ਇੱਕ ਤਰਕੀਬ ਸੋਚੀ। ਉਸਨੇ ਕਿਤਾਬਾਂ ਨੂੰ ਅਜਿਹੇ ਬਰਤਨਾਂ ਵਿੱਚ ਰੱਖਣਾ ਸ਼ੂਰੂ ਕਰ ਦਿੱਤਾ ਜੋ ਹੜ੍ਹ ਆਏ ਤੋਂ ਪਾਣੀ ਦੇ ਚੜ੍ਹਣ ਨਾਲ ਆਪ ਹੀ ਪਾਣੀ ਉੱਪਰ ਤਰਦੇ ਰਹਿੰਦੇ ਹਨ ਤੇ ਇੰਝ ਕਿਤਾਬਾਂ ਪਾਣੀ ਨਾਲ ਖਰਾਬ ਨਹੀਂ ਹੁੰਦੀਆਂ ਤੇ ਪਾਣੀ ਦੀ ਸਤਹਾ  ਡਿੱਗਣ ’ਤੇ ਆਪਣੇ ਆਪ ਜ਼ਮੀਨ ਉੱਪਰ ਆ ਟਿੱਕਦੀਆਂ ਹਨ। ਇਸ ਲਈ ਐਕੂਆ ਐਲਟਾ ਨਾਮ ਦਾ ਅਰਥ “ਉੱਚੇ ਪਾਣੀ ਦਾ ਬੁੱਕ ਸਟੋਰ” ਹੈ। ਇਸ ਦੁਕਾਨ ਨੇ ਆਪਣੀਆਂ ਕਿਤਾਬਾਂ ਨੂੰ ਬਾਥਟੱਬਾਂ, ਵਾਟਰਪਰੂਫ ਬਿਨ ਅਤੇ ਪੁਰਾਣੀ ਕਿਸ਼ਤੀ ਜਾਂ ਗੰਡੋਲਾ ਕਿਸ਼ਤੀਆਂ ਵਿੱਚ ਰੱਖ ਕੇ  ਹੜ੍ਹਾਂ ਨੂੰ ਸਦਾ ਲਈ ਅਸਤੀਫਾ ਦੇ ਦਿੱਤਾ ਹੈ।
ਕੈਲੇ ਲੋਂਗਾ ਸਾਂਤਾ ਮਾਰੀਆ ਫਾਰਮੋਸਾ ਵਿਖੇ ਸਥਿਤ ਇਹ ਦੁਕਾਨ ਬਾਹਰੋਂ ਆਸਾਨੀ ਨਾਲ ਪਹਿਚਾਣੀ ਜਾ ਸਕਦੀ ਹੈ, ਕਿਉਂਕਿ, ਦਰਵਾਜ਼ੇ ‘ਤੇ ਤੁਸੀਂ “ਦੁਨੀਆਂ ਦੀ ਸਭ ਤੋਂ ਸੁੰਦਰ ਕਿਤਾਬਾਂ ਦੀ ਦੁਕਾਨ ਵਿੱਚ ਤੁਹਾਡਾ ਸੁਆਗਤ ਹੈ” ਸ਼ਿਲਾਲੇਖ ਦੇਖ ਸਕਦੇ ਹੋ। ਇਸ ਕਿਤਾਬਾਂ ਦੀ ਦੁਕਾਨ ਵਿੱਚ ਸੱਜਰੀਆਂ ਪ੍ਰਕਾਸ਼ਿਤ ਕਿਤਾਬਾਂ, ਵਰਤੀਆਂ ਗਈਆਂ ਕਿਤਾਬਾਂ, ਦੁਰਲੱਭ ਖੰਡਾਂ, ਪ੍ਰਾਚੀਨ ਅਤੇ ਆਧੁਨਿਕ ਸੰਸਕਰਣਾਂ ਦੇ ਨਾਲ-ਨਾਲ ਵੈਨਿਸ ਦੇ ਥੀਮ ‘ਤੇ ਇੱਕ ਵਿਆਪਕ ਅਤੇ ਵਿਭਿੰਨ ਸੰਗ੍ਰਹਿ ਦੀ ਇੱਕ ਵਿਸ਼ਾਲ ਚੋਣ, ਇਤਾਲਵੀ ਸਾਹਿਤ ਦੀਆਂ ਕਲਾਸਿਕ ਰਚਨਾਵਾਂ, ਅੰਤਰਰਾਸ਼ਟਰੀ ਨਾਵਲ, ਸਦੀਵੀ ਕਵਿਤਾਵਾਂ ਅਤੇ ਹੋਰ ਬਹੁਤ ਕੁਝ ਹੈ। ਅੰਦਰ ਵੜਦਿਆਂ ਹੀ ਤੁਸੀਂ ਕਿਤਾਬਾਂ, ਰਸਾਲਿਆਂ, ਨਕਸ਼ਿਆਂ ਅਤੇ ਹੋਰ ਸਮਾਨ ਦੇ ਨਾਲ ਪੁਰਾਣੇ ਗ੍ਰੰਥਾਂ ਦੇ ਕੰਧ ਤੋਂ ਉੱਚੇ ਢੇਰ ਦੇਖ ਸਕਦੇ ਹੋ। ਦੁਕਾਨ ਦੇ ਪਿਛਵਾੜੇ ਵਿੱਚ ਪਾਣੀ ਨਾਲ ਖਰਾਬ ਹੋਈਆਂ ਪੁਸਤਕਾਂ ਦੀਆਂ ਪੌੜੀਆਂ ਬਣੀਆਂ ਹੋਈ ਹਨ, ਜੋ ਸੈਲਾਨੀਆਂ ਦੀ ਖਿੱਚ ਦਾ ਵੱਡਾ ਕਾਰਨ ਹੈ। ਲੋਕ ਇਹਨਾਂ ਕਿਤਾਬੀ ਪੌੜੀਆਂ ਉੱਪਰ ਚੜ੍ਹ ਕੇ ਫੋਟੋਆਂ ਖਿੱਚਵਾਉਂਦੇ ਹਨ। ਇਸ ਦੁਕਾਨ ਦਾ ਇੱਕ ਦਰਵਾਜ਼ਾ ਸਿੱਧਾ ਨਹਿਰ ਵੱਲ ਜਾਂਦਾ ਹੈ, ਜਿੱਥੇ  ਇੱਕ ਪੱਕਾ ਹੀ ਗੌਂਡੋਲਾ ਖੜ੍ਹਾ ਰਹਿੰਦਾ ਹੈ। ਜਿਹੜੇ ਵਿਅਕਤੀ ਗੌਂਡੋਲੇ ਦੀ ਸੈਰ ਕਰਨ ਦੀ ਸਮਰੱਥਾ ਨਹੀਂ ਰੱਖਦੇ। ਉਹ ਇਸ ਗੰਡੋਲੇ ਵਿੱਚ ਬੈਠ ਕੇ ਆਪਣਾ ਚਾਅ ਪੂਰਾ ਕਰ ਸਕਦੇ ਹਨ ਤੇ ਫੋਟੋਆਂ ਖਿੱਚ ਸਕਦੇ ਹਨ। ਇਸ ਦੁਕਾਨ ਦਾ ਮਾਲਕ ਮਿਸਟਰ ਲੁਈਗੀ ਇੱਕ ਵੱਡੀ ਮੁਸਕਰਾਹਟ ਨਾਲ ਸਾਰਿਆਂ ਦਾ ਸਵਾਗਤ ਕਰਦਾ ਹੈ ਤੇ ਉਹ ਬਹੁਤ ਸਾਰੀਆਂ ਭਾਸ਼ਾਵਾਂ ਬੋਲ ਸਕਦਾ ਹੈ। ਇਹ ਦੁਕਾਨ ਹਰ ਰੋਜ਼ ਨੌ ਵਜੇ ਸਵੇਰ ਤੋਂ ਅੱਠ ਵਜੇ ਤੱਕ ਖੁੱਲੀ ਰਹਿੰਦੀ ਹੈ।
Total Views: 15 ,
Real Estate