ਲਿਬਨਾਨ ਵਿੱਚ ਪੇਜਰਾਂ ’ਚ ਧਮਾਕੇ; ਅੱਠ ਹਲਾਕ ,2750 ਜ਼ਖ਼ਮੀ

ਲਿਬਨਾਨ ਦੇ ਕਈ ਹਿੱਸਿਆਂ ਵਿੱਚ ਹਿਜ਼ਬੁੱਲਾ ਲੜਾਕਿਆਂ ਦੇ ਪੇਜਰਾਂ ਵਿਚ ਧਮਾਕੇ ਹੋ ਗਏ ਜਿਸ ਨਾਲ ਅੱਠ ਜਣਿਆਂ ਦੀ ਮੌਤ ਹੋ ਗਈ ਤੇ 2750 ਤੋਂ ਵੱਧ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿਚ ਹਿਜ਼ਬੁੱਲਾ ਲੜਾਕੇ ਤੇ ਇਰਾਨੀ ਰਾਜਦੂਤ ਮੋਜਤਾਬਾ ਅਮਾਨੀ ਵੀ ਸ਼ਾਮਲ ਹਨ। ਸੁਰੱਖਿਆ ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸੰਚਾਰ ਲਈ ਵਰਤੇ ਜਾਂਦੇ ਪੇਜਰਾਂ ਵਿਚ ਅੱਜ ਵੱਡੀ ਗਿਣਤੀ ਵਿਚ ਧਮਾਕੇ ਹੋ ਗਏ ਜਿਸ ਕਾਰਨ ਹਿਜ਼ਬੁੱਲਾ ਲੜਾਕਿਆਂ ਅਤੇ ਡਾਕਟਰਾਂ ਸਣੇ 2750 ਤੋਂ ਵੱਧ ਲੋਕ ਜ਼ਖਮੀ ਹੋ ਗਏ।ਸਿਹਤ ਮੰਤਰੀ ਫਿਰਾਸ ਅਬਿਆਦ ਨੇ ਦੱਸਿਆ ਕਿ ਲਿਬਨਾਨ ਵਿੱਚ ਪੇਜਰ ਧਮਾਕਿਆਂ ਵਿੱਚ ਅੱਠ ਲੋਕ ਮਾਰੇ ਗਏ ਅਤੇ 2,750 ਦੇ ਕਰੀਬ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚੋਂ 200 ਦੀ ਹਾਲਤ ਗੰਭੀਰ ਹੈ।

Total Views: 494 ,
Real Estate