ਫੈਕਟਰੀ ‘ਚ ਟੈਂਕ ਫਟਿਆ, 3 ਮਜ਼ਦੂਰਾਂ ਦੀ ਮੌਤ, 3 ਬੁਰੀ ਤਰ੍ਹਾਂ ਝੁਲਸੇ

ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ‘ਚ ਵੀਰਵਾਰ ਨੂੰ ਇਕ ਰਸਾਇਣਕ ਫੈਕਟਰੀ ‘ਚ ਵੈਲਡਿੰਗ ਦੇ ਕੰਮ ਦੌਰਾਨ ਮਿਥੇਨੌਲ ਵਾਲੀ ਸਟੋਰੇਜ ਟੈਂਕ ‘ਚ ਫਟਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਤਿੰਨ ਹੋਰ ਮਜ਼ਦੂਰ ਬੁਰੀ ਤਰ੍ਹਾਂ ਸੜ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।ਰਾਏਗੜ੍ਹ ਦੇ ਐਸਪੀ ਸੋਮਨਾਥ ਘੜਗੇ ਨੇ ਦੱਸਿਆ ਕਿ ਇਹ ਘਟਨਾ ਮੁੰਬਈ ਤੋਂ ਕਰੀਬ 110 ਕਿਲੋਮੀਟਰ ਦੂਰ ਰੋਹਾ ਕਸਬੇ ਦੇ ਧਤਾਵ ਐਮਆਈਡੀਸੀ ਵਿੱਚ ਸਾਧਨਾ ਨਾਈਟਰੋ ਕੈਮ ਲਿਮਟਿਡ ਵਿੱਚ ਸਵੇਰੇ 11.15 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਕੈਮੀਕਲ ਫੈਕਟਰੀ ਦੇ ਸਟੋਰੇਜ ਟੈਂਕ ਵਿੱਚ ਧਮਾਕਾ ਹੋਇਆ।

Total Views: 541 ,
Real Estate