ਕਲਮ :-ਪਰਮਵੀਰ ਸਿੰਘ ਢਿੱਲੋਂ(ਹਲਿਆਂ ਵੇਲੇ ਉਜੜੇ ਲੋਕਾਂ ਦੇ ਨਾਮ)
ਸਿੰਧ ਦੇ ਕਿਸੇ ਇਲਾਕੇ ਵਿੱਚ ਘੁੱਗ ਵਸਦੇ ਪਿੰਡ ਚੱਕ 67 ਦੇ ਵਸਨੀਕਾਂ ਨੂੰ 13 ਅਗਸਤ 1947 ਤੱਕ ਕੀ ਪਤਾ ਸੀ ਹਿੰਦੁਸਤਾਨ ਕਿੱਥੋਂ ਤੱਕ ਪੈਂਦਾ ਤੇ ਪਾਕਿਸਤਾਨ ਕੀ ਛੇਅ ਆ, ਤੇ ਨਾ ਹੀ ਉਨ੍ਹਾਂ ਨੂੰ ਇਹ ਪਤਾ ਸੀ ਕਿ ਹਿੰਦੂ, ਸਿੱਖ ਤੇ ਮੁਸਲਮਾਨ ਦੇ ਦੇਸ਼ ਵਖਰੇ ਵਖਰੇ ਹੁੰਦੇ ਨੇ, ਉਹ ਤਾਂ ਬਸ ਆਪਦੇ ਲੋਕਾਂ ਨਾਲ ਰਲਕੇ ਆਪਦੇ ਪਿੰਡ ਰਹਿ ਰਹੇ ਸਨ। ਉਹਨਾਂ ਨੂੰ ਬਸ ਇਹੋ ਪਤਾ ਸੀ ਇਹ ਕੁਝ ਘਰ ਮੰਦਿਰ ਜਾਂਦੇ, ਕੁਝ ਗੁਰਦੁਆਰੇ ਤੇ ਕੁਝ ਘਰ ਮਸੀਤ ਜਾਂਦੇ ਨੇ ਪਰ ਹੈਨ ਇਹ ਸਾਡੇ ਸਾਰੇ ਆਪਣੇ ਪੈਂਡੂ, ਆਪਣੇ ਲੋਕ। ਇਹਨਾਂ ਭੋਲੇ ਲੋਕਾਂ ਨੂੰ ਨਹੀਂ ਸੀ ਪਤਾ ਕਿ ਆਉਣ ਵਾਲੇ ਦੋ ਦਿਨਾਂ ਵਿੱਚ ਉਹਨਾਂ ਦੀ ਜ਼ਿੰਦਗੀ ਕਿੰਨੀ ਬਦਲ ਜਾਵੇਗੀ ਤੇ ਜਾਂਦਾ-ਜਾਂਦਾ ਗੋਰਾ ਇਕ ਰੈੱਡਕਲਿਫ ਲੀਕ ਨਾਲ ਪੰਜਾਬ ਦੇ ਦੋ ਟੋਟੇ ਕਰ ਜਾਏਗਾ।
13 ਅਗਸਤ ਦਾ ਬੜਾ ਸੋਹਣਾ ਬੁੱਧਵਾਰ ਦਾ ਦਿਨ ਚੜ੍ਹਿਆ, ਬਦਲ ਆਸਮਾਨ ਵਿੱਚ ਘੁੰਮ ਰਹੇ ਸੀ, ਬੀਹੀਂ ਵਿੱਚ ਨਿੱਕੇ ਬਾਲ ਜੈਲਾ, ਕਾਸਿਮ ਤੇ ਜੇਰਾਮ ਖੇਡ ਰਹੇ ਸਨ ਤੇ ਨਾਲ ਬੱਦਲਾਂ ਵੱਲ ਵੇਖਕੇ ਗੱਲਾਂ ਕਰ ਰਹੇ ਸੀ ਕਿ ਬੱਦਲ ਪਾਣੀ ਲੈਣ ਜਾ ਰਹੇ ਹਨ, ਫਿਰ ਪਾਣੀ ਲਿਆ ਕੇ ਮੀਂਹ ਪਾਉਣਗੇ। ਆਲ ਦੁਆਲ ਦੇ ਕਿਸੇ ਘਰ ਵਿੱਚੋ ਮਿੱਠੇ ਪੂੜੇ ਬਣਨ ਦੀ ਮਹਿਕ ਹਵਾ ਵਿੱਚ ਘੁੱਲ ਰਹੀ ਸੀ।
ਖੇਤਾਂ ਵਿੱਚ ਕੰਮ ਕਰਦੇ ਕਾਮਿਆਂ ਦੀਆਂ ਹੇਕਾਂ ਤੇ ਹੋਕੇ ਪਿੰਡ ਤੱਕ ਸੁਣ ਰਹੇ ਸੀ। ਬੀਹੀ ਵਿਚੋ ਕੁੜੀਆਂ ਦੀ ਡਾਰ ਨਿਕਲੀ, ਗੱਲਾਂ ਕਰਦੀਆਂ ਤੇ ਉੱਚੀ ਹੱਸਦੀਆਂ ਕੁੜੀਆਂ ਅੱਜ ਪਿੰਡ ਤੋਂ ਬਾਹਰ ਪਿੱਪਲਾਂ ਹੇਠਾਂ ਤੀਆਂ ਲਾਉਣ ਦੀ ਤਿਆਰੀ ਕਰ ਰਹੀਆਂ ਸੀ। ਠਾਹਕੇ ਲਾਉਂਦੀਆਂ ਕੁੜੀਆਂ ਨੂੰ ਵੇਖ ਡਿਉਢੀ ਵਿੱਚ ਬੈਠੀ ਬੰਤੋ ਬੇਬੇ ਨੇ ਵਰਜਿਆ ਨੀਂ ਕੁੜੀਓ ਬੀਹੀਂ ਵਿੱਚ ਏਦਾਂ ਹਿੜ ਹਿੜ ਕਰੀਦਾ, ਨਾਲੇ ਕਹਿੰਦੀ ਕੇਹਾ ਨਵਾਂ ਜ਼ਮਾਨਾ ਆ ਗਿਆ ਇਹ ਨਾ ਕੋਈ ਗੱਲ ਸੁਣਦੀਆਂ। ਇਹਨਾਂ ਕੁੜੀਆਂ ਵਿੱਚੋ ਕਰਤਾਰੋ ਬਾਨੋ ਦੇ ਘਰ ਜਾ ਵੜੀ ਤੇ ਬਾਨੋ ਨੂੰ ਆਖਣ ਲੱਗੀ ਨੀਂ ਭੈਣ ਬਾਨੋ ਤੀਆਂ ਦੀ ਤਿਆਰੀ ਕਰ ਲਈ ਸੂ, ਨਾਲੇ ਮੈਨੂੰ ਆਪਣੀ ਸੂਹੇ ਰੰਗੀ ਗੋਟੇ ਵਾਲੀ ਚੁੰਨੀ ਦੇ ਸੂ, ਮੈਂ ਤੀਆਂ ‘ਤੇ ਲਊ। ਕਰਤਾਰੋ ਚੁੰਨੀ ਲੈ ਆਪਣੇ ਘਰ ਆਈ ਤੇ ਕਰਤਾਰੋ ਦੀ ਬੀਬੀ ਨਾਮੋ ਆਖਣ ਲੱਗੀ ਨੀਂ ਆਪਦੀ ਤਿਆਰੀ ਫਿਰ ਕਰੀ ਪਹਿਲਾਂ ਮੇਰੇ ਨਾਲ ਤੰਦੂਰ ਤਪਾਕੇ ਚਾਰ ਮੰਡੇ ਲਾ ਲੈ, ਪਰ ਕਰਤਾਰ ਕੌਰ ਆਪਦੀ ਤੀਆਂ ਦੀ ਤਿਆਰੀ ਕਰਦੀ ਉਹ ਗਈ। ਉਧਰ ਬੀਹੀ ਵਿੱਚ ਲੰਘਦਿਆਂ ਨਰੈਣ ਸਿਊ ਨੇ ਕਰੀਮ ਖਾਂ ਨੂੰ ਬੋਲੀ ਮਾਰੀ ਉ ਕਰੀਮਿਆ ਆਥਣ ਨੂੰ ਖੂਹ ‘ਤੇ ਆ ਜਾਈਂ ਘੜੀ ਮਹਿਫਲ ਲਾਵਾਂਗੇ, ਤਾਂ ਕੋਲੋਂ ਲੰਘਦੇ ਨੰਬਰਦਾਰ ਮੇਹਰ ਸਿੰਘ ਨੇ ਨਰੈਣੇ ਨੂੰ ਆਖਿਆ ਨਾ ਕਾਕਾ ਅੱਜ ਕੱਲ੍ਹ ਸਮੇਂ ਸਿਰ ਘਰ ਵੜਿਆ ਕਰੋ ਐਵੇ ਖੂਹਾਂ ਖ਼ੇਤਾਂ ਵਿੱਚ ਨਾ ਕੁਵੇਲਾ ਕਰਿਆ ਕਰੋ, ਸਮਾਂ ਠੀਕ ਨਹੀਂ ਅੱਜ ਕੱਲ੍ਹ ਕਈ ਗੱਲਾਂ ਚਲੀਆਂ ਆਂਦੇ ਗੋਰੇ ਜਾਣ ਨੂੰ ਤਿਆਰ ਆ ਤੇ ਆਂਦੇ ਮੁਲਕ ਵੀ ਦੋ ਬਣ ਜਾਣੇ ਆ। ਇਹ ਸੁਣਕੇ ਨਰੈਣ ਸਿੰਘ ਹੱਸਿਆ ਤੇ ਆਖਣ ਲੱਗਾ ਤਾਇਆ ਕੁਸ਼ ਨੀ ਹੁੰਦਾ, ਦੋ ਮੁਲਕ ਨਾਲੇ ਹੋਰ ਐਵੇ ਚਾਰ ਦਿਨ ਦਾ ਰੌਲਾਂ ਆ। ਉਸ ਦਿਨ ਤੀਆਂ ਵੀ ਲੱਗੀਆਂ, ਮਿੱਠੇ ਪੂੜੇ ਵੀ ਬਣੇ ਤੇ ਨਰੈਣੇ ਤੇ ਕਰੀਮੇ ਨੇ ਰਾਤ ਖੂਹ ‘ਤੇ ਮਹਿਫ਼ਲ ਵੀ ਲਾਈ। ਨਰੈਣਾ ਜਦੋਂ ਨੇਰੇ ਘਰ ਪੁਜਾ ਤਾਂ ਚਾਚੇ ਮੇਹਰਦੀਨ ਦੇ ਘਰੋਂ ਤੇ ਕਰੀਮੇ ਦੀ ਮਾਂ ਚਾਚੀ ਜੇਨਮ ਉਸਦੀ ਮਾਂ ਛਿੰਦੋ ਕੋਲ ਚੌਂਕੇ ਵਿੱਚ ਬੈਠੀ ਸੀ ਜੋ ਮਿੱਟੀ ਦੇ ਤਵੇ ਤੇ ਅੱਗ ਲੈਣ ਆਈ ਸੀ ਤੇ ਨਾਲੇ ਆਖ ਰਹੀ ਸੀ ਭੈਣ ਛਿੰਦੋ ਛੰਨੇ ਵਿੱਚ ਭੋਰਾ ਦਾਲ ਵੀ ਪਾ ਦੇਵੀ ਮੇਰੇ ਕਰੀਮੇ ਨੂੰ ਤਾਂ ਤੇਰੇ ਹੱਥ ਦਾ ਬਣਿਆ ਸਲੂਣਾ ਹੀ ਬਾਹਲਾ ਪੰਸੇਦ ਆਉਂਦਾ, ਛੰਨਾ ਮੈਂ ਸਵੇਰੇ ਮੋੜ ਜਾਊ ਇਕ ਪਹਿਲਾਂ ਵੀ ਪਿਆ ਦੇਣ ਵਾਲਾ, ਛਿੰਦੋ ਆਖਣ ਲੱਗੀ ਲੈ ਜਾ ਭਾਈ ਸ਼ੋਰ ਲਈ ਦਾਲ, ਨਾਲੇ ਆਪਣਾ ਕੁਸ਼ ਵੰਡਿਆ, ਆ ਜਾਣਗੇ ਆਪੇ ਛੰਨੇ ਵੀ।
ਖੇਤਾਂ ਵਿੱਚ ਕੰਮ ਕਰਦੇ ਕਾਮਿਆਂ ਦੀਆਂ ਹੇਕਾਂ ਤੇ ਹੋਕੇ ਪਿੰਡ ਤੱਕ ਸੁਣ ਰਹੇ ਸੀ। ਬੀਹੀ ਵਿਚੋ ਕੁੜੀਆਂ ਦੀ ਡਾਰ ਨਿਕਲੀ, ਗੱਲਾਂ ਕਰਦੀਆਂ ਤੇ ਉੱਚੀ ਹੱਸਦੀਆਂ ਕੁੜੀਆਂ ਅੱਜ ਪਿੰਡ ਤੋਂ ਬਾਹਰ ਪਿੱਪਲਾਂ ਹੇਠਾਂ ਤੀਆਂ ਲਾਉਣ ਦੀ ਤਿਆਰੀ ਕਰ ਰਹੀਆਂ ਸੀ। ਠਾਹਕੇ ਲਾਉਂਦੀਆਂ ਕੁੜੀਆਂ ਨੂੰ ਵੇਖ ਡਿਉਢੀ ਵਿੱਚ ਬੈਠੀ ਬੰਤੋ ਬੇਬੇ ਨੇ ਵਰਜਿਆ ਨੀਂ ਕੁੜੀਓ ਬੀਹੀਂ ਵਿੱਚ ਏਦਾਂ ਹਿੜ ਹਿੜ ਕਰੀਦਾ, ਨਾਲੇ ਕਹਿੰਦੀ ਕੇਹਾ ਨਵਾਂ ਜ਼ਮਾਨਾ ਆ ਗਿਆ ਇਹ ਨਾ ਕੋਈ ਗੱਲ ਸੁਣਦੀਆਂ। ਇਹਨਾਂ ਕੁੜੀਆਂ ਵਿੱਚੋ ਕਰਤਾਰੋ ਬਾਨੋ ਦੇ ਘਰ ਜਾ ਵੜੀ ਤੇ ਬਾਨੋ ਨੂੰ ਆਖਣ ਲੱਗੀ ਨੀਂ ਭੈਣ ਬਾਨੋ ਤੀਆਂ ਦੀ ਤਿਆਰੀ ਕਰ ਲਈ ਸੂ, ਨਾਲੇ ਮੈਨੂੰ ਆਪਣੀ ਸੂਹੇ ਰੰਗੀ ਗੋਟੇ ਵਾਲੀ ਚੁੰਨੀ ਦੇ ਸੂ, ਮੈਂ ਤੀਆਂ ‘ਤੇ ਲਊ। ਕਰਤਾਰੋ ਚੁੰਨੀ ਲੈ ਆਪਣੇ ਘਰ ਆਈ ਤੇ ਕਰਤਾਰੋ ਦੀ ਬੀਬੀ ਨਾਮੋ ਆਖਣ ਲੱਗੀ ਨੀਂ ਆਪਦੀ ਤਿਆਰੀ ਫਿਰ ਕਰੀ ਪਹਿਲਾਂ ਮੇਰੇ ਨਾਲ ਤੰਦੂਰ ਤਪਾਕੇ ਚਾਰ ਮੰਡੇ ਲਾ ਲੈ, ਪਰ ਕਰਤਾਰ ਕੌਰ ਆਪਦੀ ਤੀਆਂ ਦੀ ਤਿਆਰੀ ਕਰਦੀ ਉਹ ਗਈ। ਉਧਰ ਬੀਹੀ ਵਿੱਚ ਲੰਘਦਿਆਂ ਨਰੈਣ ਸਿਊ ਨੇ ਕਰੀਮ ਖਾਂ ਨੂੰ ਬੋਲੀ ਮਾਰੀ ਉ ਕਰੀਮਿਆ ਆਥਣ ਨੂੰ ਖੂਹ ‘ਤੇ ਆ ਜਾਈਂ ਘੜੀ ਮਹਿਫਲ ਲਾਵਾਂਗੇ, ਤਾਂ ਕੋਲੋਂ ਲੰਘਦੇ ਨੰਬਰਦਾਰ ਮੇਹਰ ਸਿੰਘ ਨੇ ਨਰੈਣੇ ਨੂੰ ਆਖਿਆ ਨਾ ਕਾਕਾ ਅੱਜ ਕੱਲ੍ਹ ਸਮੇਂ ਸਿਰ ਘਰ ਵੜਿਆ ਕਰੋ ਐਵੇ ਖੂਹਾਂ ਖ਼ੇਤਾਂ ਵਿੱਚ ਨਾ ਕੁਵੇਲਾ ਕਰਿਆ ਕਰੋ, ਸਮਾਂ ਠੀਕ ਨਹੀਂ ਅੱਜ ਕੱਲ੍ਹ ਕਈ ਗੱਲਾਂ ਚਲੀਆਂ ਆਂਦੇ ਗੋਰੇ ਜਾਣ ਨੂੰ ਤਿਆਰ ਆ ਤੇ ਆਂਦੇ ਮੁਲਕ ਵੀ ਦੋ ਬਣ ਜਾਣੇ ਆ। ਇਹ ਸੁਣਕੇ ਨਰੈਣ ਸਿੰਘ ਹੱਸਿਆ ਤੇ ਆਖਣ ਲੱਗਾ ਤਾਇਆ ਕੁਸ਼ ਨੀ ਹੁੰਦਾ, ਦੋ ਮੁਲਕ ਨਾਲੇ ਹੋਰ ਐਵੇ ਚਾਰ ਦਿਨ ਦਾ ਰੌਲਾਂ ਆ। ਉਸ ਦਿਨ ਤੀਆਂ ਵੀ ਲੱਗੀਆਂ, ਮਿੱਠੇ ਪੂੜੇ ਵੀ ਬਣੇ ਤੇ ਨਰੈਣੇ ਤੇ ਕਰੀਮੇ ਨੇ ਰਾਤ ਖੂਹ ‘ਤੇ ਮਹਿਫ਼ਲ ਵੀ ਲਾਈ। ਨਰੈਣਾ ਜਦੋਂ ਨੇਰੇ ਘਰ ਪੁਜਾ ਤਾਂ ਚਾਚੇ ਮੇਹਰਦੀਨ ਦੇ ਘਰੋਂ ਤੇ ਕਰੀਮੇ ਦੀ ਮਾਂ ਚਾਚੀ ਜੇਨਮ ਉਸਦੀ ਮਾਂ ਛਿੰਦੋ ਕੋਲ ਚੌਂਕੇ ਵਿੱਚ ਬੈਠੀ ਸੀ ਜੋ ਮਿੱਟੀ ਦੇ ਤਵੇ ਤੇ ਅੱਗ ਲੈਣ ਆਈ ਸੀ ਤੇ ਨਾਲੇ ਆਖ ਰਹੀ ਸੀ ਭੈਣ ਛਿੰਦੋ ਛੰਨੇ ਵਿੱਚ ਭੋਰਾ ਦਾਲ ਵੀ ਪਾ ਦੇਵੀ ਮੇਰੇ ਕਰੀਮੇ ਨੂੰ ਤਾਂ ਤੇਰੇ ਹੱਥ ਦਾ ਬਣਿਆ ਸਲੂਣਾ ਹੀ ਬਾਹਲਾ ਪੰਸੇਦ ਆਉਂਦਾ, ਛੰਨਾ ਮੈਂ ਸਵੇਰੇ ਮੋੜ ਜਾਊ ਇਕ ਪਹਿਲਾਂ ਵੀ ਪਿਆ ਦੇਣ ਵਾਲਾ, ਛਿੰਦੋ ਆਖਣ ਲੱਗੀ ਲੈ ਜਾ ਭਾਈ ਸ਼ੋਰ ਲਈ ਦਾਲ, ਨਾਲੇ ਆਪਣਾ ਕੁਸ਼ ਵੰਡਿਆ, ਆ ਜਾਣਗੇ ਆਪੇ ਛੰਨੇ ਵੀ।ਅਗਲੇ ਦਿਨ 14 ਅਗਸਤ 1947 ਵੀਰਵਾਰ ਦਾ ਦਿਨ ਚੜ੍ਹਿਆ, ਪਤਾ ਨਹੀਂ ਕਿਉਂ ਸਵੇਰੇ ਹੀ ਇਕ ਡਰਉਣੀ ਚੁੱਪ ਚਾਰੇ ਪਾਸੇ ਪਸਰੀ ਹੋਈ ਸੀ। ਅੱਜ ਸਵੇਰੇ ਵੱਡੀ ਬੀਹੀ ਵੀ ਸੁੰਨੀ ਪਈ ਸੀ। ਚਾਚੀ ਜੇਨਮ ਸਵੇਰੇ ਨਰੈਣੇ ਹੋਣਾ ਦੇ ਘਰ ਛੰਨੇ ਮੋੜਨ ਗਈ ਤਾਂ ਬਾਹਰੋਂ ਹੀ ਆਵਾਜ਼ਾਂ ਦੇਣ ਲੱਗੀ ਨੀਂ ਭੈਣ ਛਿੰਦੋ ਕਿਥੇ ਬੈਠੀ ਆ, ਕੋਈ ਬੋਲ ਹੀ ਨਾ ਸੁਣਿਆ ਸੁਵੇਰ ਦਾ ਕਿਸੇ ਜੀਅ ਦਾ। ਜਦੋਂ ਚਾਚੀ ਜੇਨਮ ਅੰਦਰ ਵੜੀ ਤਾਂ ਨਰੈਣ ਸਿਉ ਆਪਦੇ ਬਾਪੂ ਨਾਲ ਜ਼ਰੂਰੀ ਸਾਮਾਨ ਦੀਆਂ ਗੱਠੜੀਆਂ ਬੰਨ ਕੇ ਗੱਡੇ ਉਤੇ ਲੱਦ ਰਿਹਾ ਸੀ। ਉਸ ਨੂੰ ਉਦਾਸ ਜਿਹਾ ਵੇਖ ਚਾਚੀ ਜੇਨਮ ਰੁੱਕ ਗਈ। ਅੱਖਾਂ ਭਰਕੇ ਨਰੈਣਾ ਕਹਿੰਦਾ ਚਾਚੀ ਨੰਬਰਦਾਰ ਤਾਏ ਨੂੰ ਸਰਕਾਰੀ ਸੁਨੇਹਾ ਆਇਆ, ਪਾਕਿਸਤਾਨ ਬਣ ਗਿਆ ਐਥੇ, ਹਿੰਦੂ ਤੇ ਸਿੱਖਾਂ ਨੂੰ ਜਾਣਾ ਪੈਣਾ ਹਿੰਦੁਸਤਾਨ। ਇਨ੍ਹਾਂ ਸੁਣਕੇ ਚਾਚੀ ਜੇਨਮ ਦੇ ਹੱਥੋ ਛੰਨੇ ਡਿੱਗ ਗਏ। ਇੰਨੇ ਨੂੰ ਕਰੀਮ ਖ਼ਾਂ ਵੀ ਆ ਗਿਆ, ਉਹ ਹੰਝੂਆਂ ਭਰੀਆਂ ਅੱਖਾਂ ਨਾਲ ਨਰੈਣੇ ਵੱਲ ਵੇਖ ਰਿਹਾ ਸੀ ਤਾ ਨਰੈਣੇ ਨੇ ਕਿਹਾ ਕਰੀਮਿਆ ਸਾਡੇ ਘਰ ਤੇ ਖੂਹ ਦਾ ਖਿਆਲ ਰੱਖੀਂ, ਇੰਨਾ ਕਹਿਣ ਸਾਰ ਉਹ ਦੋਵੇਂ ਜੀਗਰੀ ਯਾਰ ਜੱਫੀ ਪਾਕੇ ਬਹੁਤ ਰੋਏ, ਇੰਨਾ ਰੋਏ ਕਿ ਜੇ ਰੱਬ ਵੀ ਬੰਦਾ ਹੁੰਦਾ ਤਾਂ ਆਪਣੇ ਯਾਰ ਤੋਂ ਵਿਛੜਨ ਲੱਗਾ ਇੰਨਾ ਨਾ ਰੋਦਾ। ਪਿੰਡ ਵਿੱਚ ਹਿੰਦੂਆਂ ਤੇ ਸਿੱਖਾਂ ਦੇ ਕਾਫਲੇ ਗੱਡਿਆਂ ਦੇ ਰੂਪ ਵਿੱਚ ਪਿੰਡ ਤੋਂ ਬਾਹਰ ਚਾਲੇ ਪਾਉਣ ਲਈ ਤਿਆਰ ਖੜੇ ਸਨ। ਨਾ ਤਾਂ ਅੱਗੇ ਜਾਣ ਵਾਲੇ ਰੁੱਕ ਸਕਦੇ ਸਨ ਤੇ ਨਾ ਹੀ ਪਿੱਛੇ ਖੜੇ ਉਹਨਾਂ ਨੂੰ ਰੋਕ ਸਕਦੇ ਸਨ। ਨਿੱਕੇ ਬਾਲ ਜੈਲਾ ਤੇ ਜੇਰਾਮ ਵੀ ਤੁਰ ਪਏ ਤੇ ਜਦੋਂ ਕਾਸਿਮ ਦੇ ਘਰ ਅੱਗੋਂ ਲੰਘਣ ਲੱਗੇ ਤਾਂ ਕਾਸਿਮ ਨੂੰ ਵੇਖ ਕੇ ਜੈਲਾ ਉਸ ਕੋਲ ਆ ਕੇ ਆਪਦੀ ਖਿੱਦੋ ਕਾਸਿਮ ਨੂੰ ਦਿੰਦਾ ਕਹਿੰਦਾ, “ਆ ਲੈ ਕਾਸਿਮ ਤੂੰ ਰੱਖ ਲੈ ਮੇਰੀ ਖਿੱਦੋ ਮੈਂ ਆ ਕੇ ਲੈਊ ਤੇਰੇ ਤੋ, ਪਰ ਉਹਨਾਂ ਭੋਲੇ ਬਾਲਾਂ ਨੂੰ ਕੀ ਪਤਾ ਸੀ ਕਿ ਮੁੜ ਜਿਊਂਦੇ ਜੀਅ ਮੇਲ ਹੀ ਨਹੀਂ ਹੋਣੇ। ਇਧਰ ਕਰਤਾਰੋ ਵੀ ਆਪਦੇ ਮਾਪਿਆਂ ਨਾਲ ਘਰੋਂ ਨਿਕਲਦਿਆਂ ਰੋਂਦੀ ਕੁਰਲਾਉਂਦੀ ਆਪਣੇ ਘਰ ਨੂੰ ਆਖਰੀ ਵਾਰ ਵੇਖ ਰਹੀ ਸੀ, ਉਸ ਨੂੰ ਕੰਧ ਉਤੇ ਲੱਗੀ ਕਿੱਲੀ ‘ਤੇ ਬਾਨੋ ਦੀ ਸੂਹੀ ਗੋਟੇ ਵਾਲੀ ਚੁੰਨੀ ਦਿਸੀ, ਜੋਂ ਹਵਾ ਨਾਲ ਉੱਡਕੇ ਕਿੱਕਰ ਦੇ ਕੰਡਿਆਂ ਵਿੱਚ ਜਾ ਫਸੀ ਤੇ ਕੁਝ ਕੁਝ ਪਲਾਂ ਵਿੱਚ ਲੀਰਾਂ ਹੋ ਗਈ। ਉਸ ਨੂੰ ਆਪਣੀ ਹਾਲਤ ਵੀ ਪਿੰਡ ਛੱਡਕੇ ਇਵੇਂ ਦੀ ਹੀ ਲੀਰਾਂ ਹੋਈ ਲੱਗੀ। ਪਿੰਡ ਤੋਂ ਕਾਫ਼ਿਲਾ ਤੁਰਦਾ ਗਿਆ, ਪਿੰਡ ਛੱਡ ਆਏ ਲੋਕ ਦੂਰ ਉਦੋ ਤੱਕ ਮੁੜਕੇ ਪਿੰਡ ਵੱਲ ਵੇਖਦੇ ਰਹੇ ਜਦੋਂ ਤੱਕ ਪਿੰਡ ਉਹਨਾਂ ਦੀਆਂ ਅੱਖਾਂ ਤੋਂ ਧੁੰਦਲਾ ਨਹੀਂ ਹੋ ਗਿਆ।
Total Views: 163 ,
Real Estate



















