ਘੁੰਮਦੀ ਜਦ ਲੇਕ ਤੇ ਸੀ

ਸਰਦਾਰਨੀ ਗੁਰਜਿੰਦਰ ਕੌਰ ਅਮਨ

ਘੁੰਮਦੀ ਜਦ ਲੇਕ ਤੇ ਸੀ
ਆਈਆਂ ਯਾਦ ਕਾਲਜ ਦੀਆਂ ਸਖੀਆਂ ਤੇ ਮਸਤੀਆਂ ਸੀ
ਹਰ ਸੰਡੇ ਜਦ ਆਊਟਿੰਗ ਤੇ ਨਿਕਲਦੇ
ਲੇਕ ਤੇ ਘੁੰਮੇ ਬਿਨਾਂ ਅਧੂਰੀ ਜਾਪਦੀ ਆਊਟਿੰਗ ਸੀ

ਤੱਕਦੀ ਜਦ ਪਾਣੀ ਦੀਆਂ ਲਹਿਰਾਂ ਨੂੰ ਸੀ
ਤਾਂ ਤੇਰੀ ਯਾਦ ਵੀ ਆਈ
ਜਿਹਨੇ ਰੂਹ ਮੇਰੀ ਧੁਰ ਅੰਦਰ ਤੱਕ ਮਹਿਕਾਈ
ਸੋਚਾਂ ਨੇ ਤੇਰੇ ਕਾਲਜ ਦੇ ਸਮੇਂ ਵਿੱਚ ਪਹੁੰਚਾਇਆ ਸੀ

ਤੂੰ ਵੀ ਤਾਂ ਆਪਣੇ ਦੋਸਤਾਂ ਸੰਗ
ਸਮਾਂ ਲੇਕ ਤੇ ਬਤਾਇਆ ਸੀ
ਉਹ ਪਲ਼ ਵੀ ਯਾਦ ਆਏ
ਜਦੋਂ ਕਿੱਸੇ ਤੂੰ ਆਪਣੀ ਜਵਾਨੀ ਦੇ ਸੁਣਾਏ ਸੀ

ਹਰ ਸੰਡੇ ਜਦ ਆਊਟਿੰਗ ਤੇ ਨਿਕਲਦੇ
ਲੇਕ ਤੇ ਘੁੰਮੇ ਬਿਨਾਂ ਅਧੂਰੀ ਜਾਪਦੀ ਆਊਟਿੰਗ ਸੀ।।

Total Views: 273 ,
Real Estate