ਸਿਵਾਂਗੀ ਸਕਸੈਨਾ
‘ਮੈਂ ਨਹੀਂ ਚਾਹੁੰਦਾ ਸੀ ਕਿ ਅਨੂ ਕੋਈ ਗੇਮ ਖੇਡੇ । ਮੇਰੇ ਕੋਲ ਐਨਾ ਪੈਸਾ ਨਹੀਂ ਸੀ ਕਿ ਉਸਨੂੰ ਨਵਾਂ ਜੈਵਲਿਨ ਦਵਾ ਸਕਾਂ । ਅਨੂ ਵੀ ਇਹ ਗੱਲ ਸਮਝਦੀ ਸੀ । ਇਸ ਲਈ ਉਹ ਜਿੱਦ ਨਹੀਂ ਕਰਦੀ , ਘਰ ਦੇ ਪਿੱਛੇ ਗੰਨੇ ਦੇ ਖੇਡ ਵਿੱਚ ਉਹ ਜੈਵਲਿਨ ਦੀ ਪ੍ਰੈਕਟਿਸ ਕਰਦੀ ਸੀ । ਫਿਰ ਸਕੂਲ ਦੇ ਹੈੱਡ ਮਾਸਟਰ ਨੇ ਉਸਨੂੰ ਬਾਂਸ ਦਾ ਜੈਵਲਿਨ ਲਿਆ ਦਿੱਤਾ। ਉਹ ਖੇਡਾਂ ‘ਚ ਅੱਗੇ ਵੱਧਣ ਲੱਗੀ ਤਾਂ ਅਸੀਂ ਪਹਿਲਾ ਪ੍ਰੋਫੈਸ਼ਨਲ ਜੈਵਲਿਨ ਖਰੀਦਿਆ । ਉਹ ਸੀ 2500 ਰੁਪਏ ਦਾ ।’ ਇਹ ਗੱਲਾਂ ਅਨੂ ਰਾਣੀ ਦੇ ਪਿਤਾ ਅਮਰਪਾਲ ਨੇ ਦੱਸੀਆਂ।
ਅਨੂ ਪੈਰਿਸ ਉਲੰਪਿਕ ਵਿੱਚ 7 ਅਗਸਤ ਨੂੰ ਜੈਵਲਿਨ ਥਰੋ ਦਾ ਕੁਆਲੀਫਾਇੰਗ ਰਾਊਂਡ ਖੇਡੇਗੀ । ਉਹ ਉਲੰਪਿਕ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਜੈਵਲਿਨ ਥਰੋਅਰ ਹੈ। ਅਨੂ ਆਪਣੇ ਰਿਕਾਰਡ ਆਪ ਤੋੜਣ ਵਾਲੀ ਖਿਡਾਰਨ ਹੈ। ਉਸਨੇ 60 ਮੀਟਰ ਤੋਂ ਵੱਧ ਜੈਵਲਿਨ ਸੁੱਟ ਕੇ ਚਾਰ ਵਾਰ ਆਪਣੀ ਹੀ ਰਿਕਾਰਡ ਤੋੜਿਆ ਹੈ।
ਜਿਸ ਕਰਕੇ ਉਹਦੇ ਤੋਂ ਮੈਡਲ ਦੀ ਉਮੀਦ ਕੀਤੀ ਜਾ ਰਹੀ ਹੈ।
ਅਨੂ ਨੇ ਪਿਛਲੀਆਂ ਏਸ਼ੀਅਨ ਖੇਡਾਂ ਵਿੱਚੋਂ ਗੋਲਡ ਮੈਡਲ ਜਿੱਤ ਕੇ ਉਲੰਪਿਕ ਵਿੱਚੋਂ ਮੈਡਲ ਦੀ ਉਮੀਦ ਹੋਰ ਪ੍ਰਬਲ ਕਰ ਦਿੱਤੀ ਹੈ।
ਂਅਨੂ , ਮੇਰਠ ਨੇੜੇ ਪਿੰਡ ਬਹਾਦਰਪੁਰ ਦੇ ਇੱਕ ਕਿਸਾਨ ਦੀ ਧੀ ਹੈ। ਅਨੁ ਦੇ ਇੱਕ ਭੈਣ ਅਤੇ ਦੋ ਭਰਾ ਹਨ।
ਇੱਕ ਸਮਾਂ ਅਜਿਹਾ ਸੀ ਜਦੋਂ ਉਹਦੇ ਕੋਲ ਜੁੱਤੇ ਖਰੀਦਣ ਲਈ ਪੈਸੇ ਨਹੀਂ ਸਨ ਤਾਂ ਆਸ਼ਰਮ ਵਿੱਚ ਦਾਨ ਵਾਲੇ ਲੋਕਾਂ ਨੰ ਸਵਾਮੀ ਜ ੀਨੇ ਕਿਹਾ ਜੇ ਦਾਨ ਹੀ ਦੇਣਾ ਤਾਂ ‘ਆਹ ਕੁੜੀ ਨੰ ਦਿਓ’। ਕਿਸੇ ਨੇ 5000 ਦਿੱਤਾ ਅਤੇ ਉਸਨੇ ਸਪਾਈਕਸ ਵਾਲੇ ਬੂਟ ਖਰੀਦੇ।
ਉਸਦੇ ਪਿਤਾ ਅਮਰਪਾਲ ਸਾਫ਼ -ਸਾਫ਼ ਕਹਿੰਦੇ ਹਨ , ‘ ਮੈਨੂੰ ਅਨੂ ਦਾ ਖੇਡਣਾ ਪਸੰਦ ਨਹੀਂ ਸੀ । ਕਦੇ ਲੱਗਿਆ ਹੀ ਨਹੀਂ ਸੀ ਕਿ ਉਹ ਖੇਡਾਂ ‘ਚ ਐਨਾ ਅੱਗੇ ਵੱਧ ਜਾਵੇਗੀ , ਪਰ ਉਹ ਇੱਕ ਮਗਰੋਂ ਇੱਕ ਮੈਡਲ ਜਿੱਤਦੀ ਹੀ ਗਈ । 2023 ‘ਚ ਚੀਨ ‘ਚ ਹੋਈਆਂ ਏਸ਼ੀਆਈ ਖੇਡਾਂ ਵਿੱਚੋਂ ਗੋਲਡ ਵੀ ਜਿੱਤਿਆ ।’
ਅਮਰਪਾਲ ਦੱਸਦੇ ਹਨ , ‘ ਘਰ ਵਿੱਚ ਹਮੇਸ਼ਾ ਖੇਡ-ਕੂੱਦ ਦਾ ਮਾਹੌਲ ਰਿਹਾ । ਮੈਂ ਸੌ਼ਂਕ ਨਾਲ ਗੋਲਾ ਸੁੱਟ ਸੁੱਟਦਾ ਰਿਹਾਂ , ਮੇਰਾ ਵੱਡਾ ਭਤੀਜਾ ਦੌੜ ਲਗਾਉਂਦਾ ਸੀ । ਉਹ ਹੁਣ ਆਰਮੀ ‘ਚ ਹੈ। ਉਸ ਨੂੰ ਦੇਖ ਕੇ ਮੇਰਾ ਵੱਡਾ ਬੇਟਾ ਓਪੇਂਦਰ ਵੀ ਦੌੜਾਕ ਬਣ ਗਿਆ । ਉਹ ਕਾਲਜ ‘ਚ ਚੰਗਾ ਖਿਡਾਰੀ ਸੀ।’
ਅਨੂ ਵੀ ਸਕੂਲ ਵਿੱਚ ਖੇਡਾਂ ‘ਚ ਜਿ਼ਆਦਾ ਧਿਆਨ ਦਿੰਦੀ ਸੀ । ਉਸਨੇ ਖੁਦ ਨੂੰ ਗੋਲਾ , ਜੈਵਲਿਨ ਅਤੇ ਡਿਸਕਸ ‘ਚ ਅਜ਼ਮਾਇਆ । ਉਹਦੇ ਨਾਲ ਅਮਰੋਹਾ ਦੀ ਇੱਕ ਲੜਕੀ ਸੀ ਰਸਿ਼ਮ । ਉਹ ਡਿਸਕਸ਼ ਅਤੇ ਗੋਲਾ ਸੁੱਟਣ ‘ਚ ਫਸਟ ਆਉਂਦੀ ਸੀ ਅਤੇ ਅਨੂ ਸੈਕੇਂਡ । ਅਨੂ ਜੈਵਲਿਨ ‘ਚ ਫਸਟ ਆ ਗਈ ਤਾਂ ਫਿਰ ਇਸਨੇ ਜੈਵਲਿਨ ਵਾਲੇ ਪਾਸੇ ਹੀ ਧਿਆਨ ਲਗਾ ਦਿੱਤਾ।
ਅਮਰਪਾਲ ਦੱਸਦੇ ਹਨ ਕਿ ਮੈਂ ਉਸਨੂੰ ਖੇਡਣ ਤੋਂ ਮਨ੍ਹਾ ਕਰਦਾ ਸੀ । ਅਸੀਂ ਛੋਟੇ ਕਿਸਾਨ ਹਾਂ । ਖਰਚ ਦਾ ਪੈਸਾ ਨਹੀਂ ਹੁੰਦਾ ਸੀ । ਮੈਂ ਪਿੰਡ ‘ਚ ਕਿਸੇ ਕੁੜੀ ਨੂੰ ਖੇਡਦੇ ਦੇਖਿਆ ਵੀ ਨਹੀਂ ਸੀ । ਅਨੁ ਸਕੂਲ ‘ਚ ਸਟੇਟ ਲੇਬਲ ਤੱਕ ਖੇਡ ਰਹੀ ਸੀ । ਲੋਕ ਮੈਨੂੰ ਸਮਝਾਉਂਦੇ ਸੀ ਕੁੜੀ ਚੰਗੀ ਖੇਡਦੀ ਹੈ ਕਿਉਂ ਰੋਕਦਾ। ਫਿਰ ਮੈਂ 2009 ‘ਚ ਅਨੂ ਨੂੰ ਸਟੇਟ ਲੇਬਲ ਲਈ ਖੇਡਣ ਲੈ ਕੇ ਗਿਆ । ਤਿੰਨ ਈਵੈਂਟ ਸੀ ਉਹ ਤਿੰਨਾਂ ਵਿੱਚੋਂ ਫਸਟ ਆ ਗਈ । ਫਿਰ ਮੈਂ ਹਮੇਸਾ ਉਹਦੇ ਨਾਲ ਰਿਹਾ ।
ਅਨੂ ਰਾਣੀ ਦੇ ਵੱਡੇ ਭਰਾ ਉਪੇਂਦਰ ਦੱਸਦੇ ਹਨ ਕਿ ਮੈਂ 1500 ਅਤੇ 5000 ਮੀਟਰ ਨੈਸ਼ਨਲ ਪੱਧਰ ਤੱਕ ਖੇਡਿਆ ਹਾਂ। ਸਕੂਲ ਵਿੱਚ 3000 ਮੀਟਰ ਰੇਸ ‘ਚ ਹਿੱਸਾ ਲਿਆ ਸੀ । ਮੈਂ ਯੂਨੀਵਰਸਿਟੀ ਲੇਬਲ ਤੱਕ ਵੀ ਖੇਡਿਆਂ ਹਾਂ। ਫਿਰ ਮੇਰੇ ਦਰਦ ਰਹਿਣ ਲੱਗਾ ਮੈਂ ਖੇਡ ਛੱਡ ਦਿੱਤੀ । ਉਦੋਂ ਅਨੂ ਪੰਜਵੀ ‘ਚ ਸੀ । ਮੇਰਾ ਉਸ ਵੱਲ ਕੋਈ ਧਿਆਨ ਨਹੀਂ ਸੀ । ਉਹ ਪਿੰਡ ਦੀਆਂ ਕੁੜੀਆਂ ਨਾਲ ਸਕੂਲ ਵਿੱਚ ਰੇਸ ਲਗਾਉਂਦੀ ਸੀ । ਇੱਕ ਦਿਨ ਮੈਂ ਅਨੂ ਨੂੰ 100 ਮੀਟਰ ‘ਚ ਦੌੜਾਇਆ ਤਾਂ ਅਨੂ ਪਿੱਛ ਰਹਿ ਗਈ , ਮੈਨੂੰ ਬਹੁਤ ਦੁੱਖ ਹੋਇਆ ਕਿ ਮੈਂ ਰੇਸਿੰਗ ‘ਚ ਚੈਂਪੀਅਨ ਅਤੇ ਮੇਰੀ ਭੈਣ ਹਾਰ ਗਈ । ਅਸੀਂ ਘਰ ਵਿੱਚ ਕ੍ਰਿਕਟ ਖੇਡਦੇ ਸੀ , ਅਨੂ ਬਾਲ ਬਹੁਤ ਤੇਜ ਮਾਰਦੀ ਸੀ । ਇੱਕ ਦਿਨ ਉਹਨੇ ਸਕੂਲ ‘ਚ ਜੈਵਲਿਨ ਚੁੱਕ ਲਈ , ਮੈਨੂੰ ਜੈਵਲਿਨ ਬਾਰੇ ਥੋੜਾ ਪਤਾ ਸੀ , ਮੈਂ ਅਨੂ ਨੰ ਜੈਵਲਿਨ ਸੁੱਟਣਾ ਸਿਖਾਇਆ , ਫਿਰ ਹੌਲੀ -ਹੌਲੀ ਉਹ ਚੰਗਾ ਖੇਡਣ ਲੱਗੀ ।
ਇਹ ਹੈ ਉਸਦੀ ਸੁਰੂਆਤੀ ਜਿੰਦਗੀ । ਹੁਣ 7 ਅਗਸਤ ਨੂੰ ਉਹ ਆਪਣਾ ਉਲੰਪਿਕ ਦਾ ਸਫ਼ਰ ਸੁਰੂ ਕਰੇਗੀ । ਸਾਡੀਆਂ ਦੁਆਵਾਂ ਉਸ ਦੇ ਨਾਲ ਹਨ।



















