ਈਡੀ ਵੱਲੋਂ ਅੱਜ ਸਵੇਰੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ । ਸਾਰੇ ਦਿਨ ਦੀ ਪੁੱਛਗਿੱਛ ਮਗਰੋਂ ਮਨੀ ਲਾਂਡਰਿੰਗ ਐਕਟ ਤਹਿਤ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਦੋਸ਼ ਹੈ ਕਿ ਫੂਡ ਸਪਲਾਈ ਮੰਤਰੀ ਰਹਿੰਦੇ ਹੋਏ ਆਸੂ ਨੇ 2 ਹਜਾ਼ਰ ਕਰੋੜ ਰੁਪਏ ਦੇ ਟੈਂਡਰਾਂ ‘ਚ ਘਪਲਾ ਕੀਤਾ ਸੀ। ਉਦੋਂ ਪੰਜਾਬ ਦੀਆਂ ਮੰਡੀਆਂ ਅਤੇ ਲੇਬਰ ਵਿੱਚ ਵੱਡੀ ਬੇਨਿਯਮੀਆਂ ਸਾਹਮਣੇ ਆਈਆਂ ਸਨ।
ਇਸ ਦੌਰਾਨ ਈਡੀ ਵੱਲੋਂ ਕੀਤੀ ਤਲਾਸ਼ੀ ਮਗਰੋਂ ਉਸਦੇ ਘਰੋਂ ਲਗਭਗ ਡੇਢ ਕਰੋੜ ਦੇ ਜਾਇਦਾਦ ਦੇ ਕਾਗਜ਼ ਅਤੇ 30 ਲੱਖ ਰੁਪਏ ਨਕਦ ਮਿਲੇ ਸਨ। ਉਦੋਂ ਵੀ ਸਾਹਮਣੇ ਆਇਆ ਸੀ ਕਿ ਅਨਾਜ ਦੀ ਢੋਹ ਢੁਆਈ ਲਈ ਜਿਹੜੇ ਟਰੱਕ ਵਗੈਰਾ ਵਰਤੇ ਜਾਣ ਦੇ ਵੇਰਵੇ ਦਰਜ ਕੀਤੇ ਗਏ ਉਹ ਸਕੂਟਰਾਂ ਦੇ ਨੰਬਰ ਸਨ ।
ਸੂਤਰਾ ਮੁਤਾਬਿਕ ਈਡੀ ਨੇ ਆਸੂ ਖਿਲਾਫ਼ ਕਾਫੀ ਸਬੂਤ ਇਕੱਠੇ ਕੀਤੇ ਸਨ ਜਿੰਨ੍ਹਾਂ ਨੂੰ ਆਧਾਰ ਬਣ ਕੇ ਪੁੱਛਗਿੱਛ ਕਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਕਾਂਗਰਸ ਸਰਕਾਰ ਬਦਲਣ ਮਗਰੋਂ ਪੰਜਾਬ ਵਿਜੀਲੈਂਸ ਵਿੱਚ ਇਸ ਮਾਮਲੇ ‘ਚ ਜਾਂਚ ਕਰ ਰਹੀ ਸੀ।
Total Views: 88 ,
Real Estate



















