ਬ੍ਰਾਜ਼ੀਲ ਦੀ ਐਮਾਜ਼ੋਨ ਨਦੀ ‘ਚ ਕਿਸ਼ਤੀ ਪਲਟਣ ਨਾਲ ਇਕ ਸਾਲ ਦੇ ਬੱਚੇ ਸਮੇਤ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ, 16 ਹੋਰ ਜ਼ਖਮੀ ਹੋ ਗਏ ਅਤੇ 9 ਹੋਰ ਲਾਪਤਾ ਦੱਸੇ ਜਾ ਰਹੇ ਹਨ। ਕਿਸ਼ਤੀ “ਐੱਮ ਮੋਂਟੇਰੀਓ” 200 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ, ਜਦੋਂ ਸੋਮਵਾਰ ਨੂੰ ਅਮੇਜ਼ਨਸ ਰਾਜ ਵਿਚ ਯੂਰਿਨੀ ਦੀ ਨਗਰਪਾਲਿਕਾ ਨੇੜੇ ਇਕ ਧਮਾਕੇ ਤੋਂ ਬਾਅਦ ਇਸ ਵਿਚ ਅੱਗ ਲੱਗ ਗਈ।ਪੁਲਸ ਦੇ ਬੁਲਾਰੇ ਅਤੇ ਜਲ ਸੈਨਾ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਘੱਟੋ-ਘੱਟ 183 ਲੋਕ ਬਚਣ ਵਿਚ ਕਾਮਯਾਬ ਰਹੇ। ਇਹ ਜਹਾਜ਼ ਸ਼ਨੀਵਾਰ ਨੂੰ ਅਮੇਜ਼ਨਸ ਦੀ ਰਾਜਧਾਨੀ ਮਾਨੌਸ ਤੋਂ ਕੋਲੰਬੀਆ ਅਤੇ ਪੇਰੂ ਦੀ ਸਰਹੱਦ ‘ਤੇ ਸਥਿਤ ਬ੍ਰਾਜ਼ੀਲ ਦੇ ਸ਼ਹਿਰ ਤਾਬਟਿੰਗਾ ਲਈ ਰਵਾਨਾ ਹੋਇਆ ਸੀ।
Total Views: 100 ,
Real Estate