ਹਮਾਸ ਦਾ ਰਾਜਨੀਤਕ ਮੁੱਖੀ ਹਾਨੀਏ ਮਾਰਿਆ ਗਿਆ

ਤਾਹਿਰਾਨ ਹਸਾਸ ਦਾ ਰਾਜਨੀਤਕ ਮੁਖੀ ਇਸਮਾਈਲ ਹਾਨੀਏ ਮਾਰਿਆ ਗਿਆ । ਇਸਦੀ ਪੁਸ਼ਟੀ ਈਰਾਨ ਦੇ ਇਸਲਾਮਿਕ ਰੈਵੂਲੂਸ਼ਨਰੀ ਗਾਰਡ ਕਾਰਪਸ ( ਆਈਆਰਜੀਸੀ ) ਨੇ ਇਸਦੀ ਪੁਸ਼ਟੀ ਕੀਤੀ ਹੈ।
ਆਈਆਰਜੀਸੀ ਨੇ ਦੱਸਿਆ ਕਿ ਤੇਹਰਾਨ ਵਿੱਚ ਉਸਦੇ ਘਰ ਨੂੰ ਨਿਸ਼ਾਨਾ ਬਣਾ ਕੇ ਬਲਾਸਟ ਕੀਤਾ ਗਿਆ । ਇਸ ਦੌਰਾਨ ਇਸਮਾਈਲ ਹਾਨੀਏ ਅਤੇ ਉਸਦੇ ਇੱਕ ਬਾਡੀਗਾਰਡ ਦੀ ਕਰ ਦਿੱਤੀ ਗਈ ।
ਹਸਾਸ ਨੇ ਵੀ ਹਾਨੀਏ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਹਾਲਾਂਕਿ ਹੁਣ ਤੱਕ ਇਜਰਾਈਲ ਦਾ ਇਸ ਮਾਮਲੇ ‘ਚ ਕੋਈ ਬਿਆਨ ਨਹੀਂ ਆਇਆ।
ਹਮਾਸ ਦੀ ਲੀਡਰਸਿਪ ਮਿਲਣ ਮਗਰੋਂ ਹਾਨੀਏ ਨੇ ਦਸੰਬਰ 2019 ਵਿੱਚ ਗਾਜਾ ਪੱਟੀ ਛੱਡ ਦਿੱਤੀ ਸੀ । ਹਾਨੀਏ ਦੀ ਅਗਵਾਈ ਵਿੱਚ ਹੀ ਹਮਾਸ ਨੇ ਪਿਛਲੇ ਸਾਲ 7 ਅਕਤੂਬਰ ਨੂੰ ਇਜਰਾਈਲ ਤੇ ਬੀਤੇ 75 ਸਾਲਾਂ ਦਾ ਸਭ ਤੋਂ ਵੱਡਾ ਹਮਲਾ ਕੀਤਾ ਸੀ। ਜਿਸ ਵਿੱਚ 1200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਹਾਲੇ ਤੱਕ ਉਸਦੀ ਮੌਤ ਦੀ ਜਿੰਮੇਵਾਰੀ ਕਿਸੇ ਨਹੀਂ ਲਈ ਜਦਕਿ ਈਰਾਨ ਦੇ ਸਰਕਾਰੀ ਚੈਨਲਾਂ ਨੇ ਇਜ਼ਰਾਈਲ ਨੂੰ ਇਸ ਮਾਮਲੇ ‘ਚ ਦੋਸ਼ੀ ਠਹਿਰਾਉਣਾ ਸੁਰੂ ਕਰ ਦਿੱਤਾ ਹੈ। ਹਾਨੀਏ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕਿਅਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਿਲ ਹੋਣ ਲਈ ਤਾਹਿਰਾਨ ਆਏ ਹੋਏ ਸਨ।

Total Views: 91 ,
Real Estate