ਆਦਾਕਾਰ ਸੰਨੀ ਦਿਓਲ ਅੱਜ ਦੁਪਹਿਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਉਹ ਅੱਜ ਭਾਜਪਾ ਦੇ ਮੁੱਖ ਦਫ਼ਤਰ ਦਿੱਲੀ ਵਿਖੇ ਪਾਰਟੀ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਨਿਰਮਲਾ ਸੀਤਾਰਮਨ ਅਤੇ ਪੀਊਸ਼ ਗੋਇਲ ਦੀ ਹਾਜ਼ਰੀ ਵਿਚ ਭਾਜਪਾ ਮੈਂਬਰਸ਼ਿਪ ਲਈ। ਹੁਣ ਸਨੀ ਦਿਓਲ ਨੂੰ ਭਾਜਪਾ ਨੇ ਗੁਰਦਾਸਪੁਰ ਤੋਂ ਆਪਣਾ ਉੰਦਿਵਾਰ ਐਲਾਨ ਦਿੱਤਾ ਹੈ । ਦੱਸਣਯੋਗ ਹੈ ਕਿ ਇਸੇ ਗੁਰਦਾਸਪੁਰ ਸੀਟ ਤੋਂ ਪਹਿਲਾਂ ਵੀ ਭਾਜਪਾ ਫਿਲਮੀ ਐਕਟਰ ਵਿਨੋਦ ਖੰਨਾ ਨੂੰ ਚੋਣ ਲੜਾਉਂਦੀ ਰਹੀ ਹੈ ।
ਇਸ ਦੇ ਨਾਲ-ਨਾਲ ਭਾਜਪਾ ਨੇ ਹੁਸਿ਼ਆਰਪੁਰ ਤੋਂ ਸੋਮ ਪ੍ਰਕਾਸ਼ ਨੂੰ ਤੇ ਚੰਡੀਗੜ੍ਹ ਤੋਂ ਕਿਰਨ ਖੇਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ ।
Total Views: 194 ,
Real Estate