ਆਗਰਾ : ਇੱਥੋ ਤੇ ਅਨੰਦੀ ਵਿਹਾਰ ਇਲਾਕੇ ‘ਚ ਚੌਥੀ ਜਮਾਤ ‘ਚ ਪੜ੍ਹਦੇ ਵਿਸ਼ਣੂ ਨਾਂਮ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ । ਇਸਦੀ ਵਜਾਹ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੀ ਹੈ, ਕਿਉਂਕਿ ਵਿਸ਼ਣੂ ਸਹੀ ਤਰੀਕੇ ਨਾਲ ਪੜ੍ਹ ਨਹੀਂ ਰਿਹਾ ਤਾਂ ਉਸਦੀ ਵੱਡੀ ਭੈਣ ਨੇ ਉਸਨੂੰ ਝਿੜਕ ਦਿੱਤਾ ਜਿਸ ਮਗਰੋਂ ਗੁੱਸੇ ‘ਚ ਆਏ 12 ਸਾਲ ਦੇ ਵਿਸ਼ਣੂ ਨੇ ਫਾਹਾ ਲੈ ਲਿਆ।
ਜਾਣਕਾਰੀ ਮੁਤਾਬਿਕ ਵਿਸ਼ਣੂ ਤੋਂ ਵੱਡੀਆਂ ਉਸਦੀਆਂ ਭੈਣਾਂ ਪਾਇਲ (17) ਅਤੇ ਮੰਨਤ (14) ਹਨ ।
ਉਸਦਾ ਪਿਤਾ ਸੰਜੇ ਕੁਸ਼ਵਾਹਾ ਨਰਸਰੀ ਦਾ ਕੰਮ ਕਰਦਾ ਹੈ।
ਸ਼ਨੀਵਾਰ ਸਵੇਰੇ 8 ਵਜੇ ਦੇ ਆਸਪਾਸ ਪੜ੍ਹਾਈ ਨਾ ਕਰਨ ਕਰਕੇ ਪਾਇਲ ਨੇ ਵਿਸ਼ਣੂ ਨੂੰ ਝਿੜਕਿਆ ਤਾਂ ਦੋਵਾਂ ਵਿੱਚ ਥੋੜ੍ਹਾ ਬਹੁਤ ਝਗੜਾ ਵੀ ਹੋਇਆ । ਜਿਸ ਮਗਰੋਂ ਨਾਰਾਜ਼ ਹੋਏ ਵਿਸ਼ਣੂ ਨੇ ਆਪਣੇ ਆਪ ਨੂੰ ਕਮਰੇ ‘ਚ ਬੰਦ ਕਰ ਲਿਆ । ਬੱਚਿਆਂ ਦੀ ਮਾਂ ਉਸ ਸਮੇਂ ਘਰ ਵਿੱਚ ਨਹੀਂ ਸੀ । ਜਦੋਂ ਵਿਸ਼ਣੂ ਇੱਕ ਘੰਟੇ ਤੱਕ ਬਾਹਰ ਨਾ ਨਿਕਲਿਆ ਤਾਂ ਪਾਇਲ ਨੇ ਦਰਵਾਜਾ ਖੜਕਾਇਆ ਤਾਂ ਅੰਦਰੋਂ ਕੋਈ ਆਵਾਜ਼ ਨਾ ਆਈ ਤਾਂ ਉਸਨੇ ਖਿੜਕੀ ਵਿੱਚ ਝਾਕ ਕੇ ਦੇਖਿਆ ਤਾਂ ਉਸਦੇ ਹੋਸ਼ ਗੁੰਮ ਹੋ ਗਏ। ਵਿਸ਼ਣੂ ਪੱਖੇ ਨਾਲ ਲਮਕ ਰਿਹਾ ਸੀ ।
ਇਹ ਦੇਖ ਕੇ ਦੋਵੇ ਭੈਣਾਂ ਪਾਇਲ ਅਤੇ ਮੰਨਤ ਦੀਆਂ ਚੀਕਾਂ ਨਿਕਲ ਗਈਆਂ । ਰੌਲਾ ਸੁਣ ਕੇ ਗੁਆਂਢੀ ਇਕੱਠੇ ਹੋ ਤਾਂ ਉਹਨਾ ਨੇ ਦਰਵਾਜਾ ਤੋੜ ਕੇ ਵਿਸ਼ਣੂ ਨੂੰ ਬਾਹਰ ਕੱਢਿਆ । ਜਦੋਂ ਡਾਕਟਰ ਲੈ ਕੇ ਗਏ ਤਾਂ ਉੱਥੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ ।
ਭੈਣ ਨੇ ਝਿੜਕਿਆ ਤਾਂ ਚੌਥੀ ‘ਚ ਪੜ੍ਹਦੇ ਮੁੰਡੇ ਨੇ ਲੈ ਲਿਆ ਫਾਹਾ
Total Views: 380 ,
Real Estate



















