ਪੰਜਾਬ ਦੇ ਰਾਜਪਾਲ ਨਿਯੁਕਤ ਹੋਏ ਗੁਲਾਬ ਚੰਦ ਕਟਾਰੀਆ , ਰਾਜਸਥਾਨ ਦੇ ਝੀਲਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਊਦੈਪੁਰ ਦੇ ਜੰਮਪਲ ਹਨ । 13 ਅਕਤੂਬਰ 1944 ਨੂੰ ਜਨਮੇ ਗੁਲਾਬ ਚੰਦ , 5 ਧੀਆਂ ਦੇ ਬਾਪ ਹਨ ਅਤੇ ਸਫ਼ਲ ਸਿਆਸਤਦਾਨ ਹਨ।
ਲਗਭਗ 1980 ਤੋਂ ਉਹ ਰਾਜਸਥਾਨ ਦੀ ਸਰਗਰਮ ਸਿਆਸਤ ਦਾ ਹਿੱਸਾ ਹਨ। ਜਿੱਥੇ ਕਟਾਰੀਆ ਨੇ ਭਾਜਪਾ ‘ਚ ਵੱਡੇ ਅਹੁਦਿਆਂ ਤੇ ਕੰਮ ਕੀਤਾ ਉੱਥੇ ਰਾਜਸਥਾਨ ਸਰਕਾਰ ਵਿੱਚ ਗ੍ਰਹਿ ਮੰਤਰੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵੀ ਰਹਿ ਚੁੱਕੇ ਹਨ।
ਕੱਲ੍ਹ ਤੱਕ ਉਹ ਆਸਾਮ ਦੇ ਰਾਜਪਾਲ ਸਨ । ਬੀਤੀ ਰਾਤ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਮਨਜੂਰ ਕਰਨ ਮਗਰੋਂ ਉਹਨਾ ਨੂੰ ਪੰਜਾਬ ਦਾ ਰਾਜਪਾਲ ਅਤੇ ਚੰਡੀਗੜ੍ਹ ਦਾ ਪ੍ਰਸਾ਼ਸਿ਼ਕ ਨਿਯੁਕਤ ਕੀਤਾ ਗਿਆ ।
Total Views: 218 ,
Real Estate



















