ਸ਼ਿਕਾਗੋ ਦੀ ਅਦਾਲਤ ਨੇ ਭਾਰਤੀ ਮੂਲ ਦੇ ਅਰਬਪਤੀ ਨੂੰ ਸਾਢੇ ਸੱਤ ਸਾਲ ਦੀ ਸੁਣਾਈ ਕੈਦ

ਸ਼ਿਕਾਗੋ ਦੀ ਇਕ ਅਦਾਲਤ ਨੇ ਬੀਤੇ ਦਿਨ 31 ਸਾਲਾ ਭਾਰਤੀ ਮੂਲ ਦੇ ਇਕ ਵਿਅਕਤੀ ਰਿਸ਼ੀ ਪਟੇਲ ਨੂੰ ਇਕ ਬਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਾਢੇ ਸੱਤ ਸਾਲ ਦੀ ਸ਼ਜਾ ਸੁਣਾਈ ਹੈ। ਦੱਸ ਦੇਈਏ ਕਿ ਰਿਸ਼ੀ ਸ਼ਾਹ ਦਾ ਨਾਂ ਸ਼ਿਕਾਗੋ ਦੇ ਸਭ ਤੋਂ ਅਮੀਰ ਭਾਰਤੀਆਂ ‘ਚੋਂ ਗਿਣਿਆ ਜਾਂਦਾ ਸੀ। ਉਸ ਕੋਲ ਇਕ ਨਿੱਜੀ ਜਹਾਜ਼ ਸੀ। ਉਹ ਜਿਸ ਘਰ ‘ਚ ਰਹਿੰਦੇ ਹਨ, ਉਸ ਦੀ ਕੀਮਤ ਵੀ 80 ਲੱਖ ਡਾਲਰ ਮੰਨੀ ਜਾਂਦੀ ਹੈ। ਹਾਲਾਂਕਿ ਰਿਸ਼ੀ ਸ਼ਾਹ ਨੇ ਆਪਣਾ ਪੂਰਾ ਸਾਮਰਾਜ ਝੂਠ ਨਾਲ ਬਣਾਇਆ ਸੀ ਅਤੇ ਇਸ ਕਾਰਨ ਸਫਲਤਾ ਦੇ ਸੱਤਵੇਂ ਅਸਮਾਨ ‘ਤੇ ਉੱਡ ਰਹੇ ਰਿਸ਼ੀ ਸ਼ਾਹ ਕੁਝ ਸਮੇਂ ‘ਚ ਹੀ ਡਿੱਗ ਕੇ ਜ਼ਮੀਨ ’ਤੇ ਆ ਗਏ।

Total Views: 10 ,
Real Estate