ਹੇਮੰਤ ਸੋਰੇਨ ਨੂੰ 5 ਮਹੀਨੇ ਬਾਅਦ ਮਿਲੀ ਜ਼ਾਮਨਤ

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਸ਼ੁੱਕਰਵਾਰ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਫ਼ੈਸਲੇ ਤੋਂ ਬਾਅਦ ਸੋਰੇਨ ਦੀ ਸਰਕਾਰੀ ਰਿਹਾਇਸ਼ ‘ਤੇ ਮਠਿਆਈਆਂ ਵੰਡੀਆਂ ਗਈਆਂ। ਉਹ ਅੱਜ ਹੀ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਅਦਾਲਤ ਤੋਂ ਜ਼ਮਾਨਤ ਦੇ ਹੁਕਮ ਕੁਝ ਸਮੇਂ ‘ਚ ਜੇਲ ਪਹੁੰਚ ਜਾਣਗੇ। ਹੇਮੰਤ ਸੋਰੇਨ ਨੂੰ ਇਸ ਮਾਮਲੇ ਵਿੱਚ ਈਡੀ ਨੇ 31 ਜਨਵਰੀ ਦੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਸੀ।

Total Views: 115 ,
Real Estate